1ਦਾਵੀਦ ਦੇ ਸ਼ਹਿਰ ਵਿੱਚ ਆਪਣੇ ਲਈ ਇਮਾਰਤਾਂ ਬਣਾਉਣ ਤੋਂ ਬਾਅਦ, ਉਸਨੇ ਪਰਮੇਸ਼ਵਰ ਦੇ ਸੰਦੂਕ ਲਈ ਇੱਕ ਜਗ੍ਹਾ ਤਿਆਰ ਕੀਤੀ ਅਤੇ ਉਸ ਲਈ ਇੱਕ ਤੰਬੂ ਲਾਇਆ।
2ਤਦ ਦਾਵੀਦ ਨੇ ਆਖਿਆ, “ਲੇਵੀਆਂ ਤੋਂ ਬਿਨਾਂ ਹੋਰ ਕੋਈ ਵੀ ਪਰਮੇਸ਼ਵਰ ਦੇ ਸੰਦੂਕ ਨੂੰ ਨਹੀਂ ਚੁੱਕ ਸਕਦਾ ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਸੰਦੂਕ ਨੂੰ ਚੁੱਕਣ ਅਤੇ ਉਸਦੇ ਅੱਗੇ ਸੇਵਾ ਕਰਨ ਲਈ ਚੁਣਿਆ ਹੈ।”
3ਦਾਵੀਦ ਨੇ ਸਾਰੇ ਇਸਰਾਏਲ ਨੂੰ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਸੰਦੂਕ ਨੂੰ ਉਸ ਥਾਂ ਉੱਤੇ ਲਿਆਉਣ ਲਈ ਇਕੱਠਾ ਕੀਤਾ ਜਿਸ ਲਈ ਉਸਨੇ ਤਿਆਰ ਕੀਤਾ ਸੀ।