1 ਇਤਿਹਾਸ 15

ਦਾਵੀਦ ਨੇ ਸਾਰੇ ਇਸਰਾਏਲ ਨੂੰ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਸੰਦੂਕ ਨੂੰ ਉਸ ਥਾਂ ਉੱਤੇ ਲਿਆਉਣ ਲਈ ਇਕੱਠਾ ਕੀਤਾ ਜਿਸ ਲਈ ਉਸਨੇ ਤਿਆਰ ਕੀਤਾ ਸੀ।

1 Chronicles 15:3 (UKJV) And David gathered all Israel together to Jerusalem, to bring up the ark of the LORD unto his place, which he had prepared for it.

1ਦਾਵੀਦ ਦੇ ਸ਼ਹਿਰ ਵਿੱਚ ਆਪਣੇ ਲਈ ਇਮਾਰਤਾਂ ਬਣਾਉਣ ਤੋਂ ਬਾਅਦ, ਉਸਨੇ ਪਰਮੇਸ਼ਵਰ ਦੇ ਸੰਦੂਕ ਲਈ ਇੱਕ ਜਗ੍ਹਾ ਤਿਆਰ ਕੀਤੀ ਅਤੇ ਉਸ ਲਈ ਇੱਕ ਤੰਬੂ ਲਾਇਆ।

2ਤਦ ਦਾਵੀਦ ਨੇ ਆਖਿਆ, “ਲੇਵੀਆਂ ਤੋਂ ਬਿਨਾਂ ਹੋਰ ਕੋਈ ਵੀ ਪਰਮੇਸ਼ਵਰ ਦੇ ਸੰਦੂਕ ਨੂੰ ਨਹੀਂ ਚੁੱਕ ਸਕਦਾ ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਸੰਦੂਕ ਨੂੰ ਚੁੱਕਣ ਅਤੇ ਉਸਦੇ ਅੱਗੇ ਸੇਵਾ ਕਰਨ ਲਈ ਚੁਣਿਆ ਹੈ।”

3ਦਾਵੀਦ ਨੇ ਸਾਰੇ ਇਸਰਾਏਲ ਨੂੰ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਸੰਦੂਕ ਨੂੰ ਉਸ ਥਾਂ ਉੱਤੇ ਲਿਆਉਣ ਲਈ ਇਕੱਠਾ ਕੀਤਾ ਜਿਸ ਲਈ ਉਸਨੇ ਤਿਆਰ ਕੀਤਾ ਸੀ।

4ਉਸ ਨੇ ਹਾਰੋਨ ਅਤੇ ਲੇਵੀਆਂ ਦੇ ਉੱਤਰਾਧਿਕਾਰੀਆਂ ਨੂੰ ਇਕੱਠੀਆਂ ਕੀਤਾ:

5ਕੋਹਾਥ ਦੇ ਉੱਤਰਾਧਿਕਾਰੀਆਂ ਵਿੱਚੋਂ, ਸਰਦਾਰ ਊਰੀਏਲ ਅਤੇ 120 ਰਿਸ਼ਤੇਦਾਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.