1 ਇਤਿਹਾਸ 15

ਦਾਵੀਦ ਨੇ ਲੇਵੀਆਂ ਦੇ ਆਗੂਆਂ ਨੂੰ ਕਿਹਾ ਕਿ ਉਹ ਆਪਣੇ ਸਾਥੀ ਲੇਵੀਆਂ ਨੂੰ ਸੰਗੀਤਕਾਰ ਨਿਯੁਕਤ ਕਰਨ ਜੋ ਸੰਗੀਤਕ ਸਾਜ਼ਾਂ ਨਾਲ ਅਨੰਦਮਈ ਆਵਾਜ਼ ਵਜਾਉਂਦੇ ਹਨ ਅਰਥਾਤ ਰਬਾਬ ਅਤੇ ਝਾਂਜ।

1 Chronicles 15:16 (UKJV) And David spoke to the chief of the Levites to appoint their brethren to be the singers with instruments of music, psalteries and harps and cymbals, sounding, by lifting up the voice with joy.

14ਸੋ ਜਾਜਕਾਂ ਅਤੇ ਲੇਵੀਆਂ ਨੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੇ ਸੰਦੂਕ ਨੂੰ ਚੁੱਕਣ ਲਈ ਆਪਣੇ ਆਪ ਨੂੰ ਪਵਿੱਤਰ ਕੀਤਾ।

15ਅਤੇ ਲੇਵੀਆਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਮੋਢਿਆਂ ਉੱਤੇ ਚੋਬਾਂ ਨਾਲ ਚੁੱਕ ਲਿਆ ਜਿਵੇਂ ਮੋਸ਼ੇਹ ਨੇ ਯਾਹਵੇਹ ਦੇ ਬਚਨ ਦੇ ਅਨੁਸਾਰ ਹੁਕਮ ਦਿੱਤਾ ਸੀ।

16ਦਾਵੀਦ ਨੇ ਲੇਵੀਆਂ ਦੇ ਆਗੂਆਂ ਨੂੰ ਕਿਹਾ ਕਿ ਉਹ ਆਪਣੇ ਸਾਥੀ ਲੇਵੀਆਂ ਨੂੰ ਸੰਗੀਤਕਾਰ ਨਿਯੁਕਤ ਕਰਨ ਜੋ ਸੰਗੀਤਕ ਸਾਜ਼ਾਂ ਨਾਲ ਅਨੰਦਮਈ ਆਵਾਜ਼ ਵਜਾਉਂਦੇ ਹਨ ਅਰਥਾਤ ਰਬਾਬ ਅਤੇ ਝਾਂਜ।

17ਇਸ ਲਈ ਲੇਵੀਆਂ ਨੇ ਯੋਏਲ ਦੇ ਪੁੱਤਰ ਹੇਮਾਨ ਨੂੰ ਨਿਯੁਕਤ ਕੀਤਾ। ਉਸਦੇ ਰਿਸ਼ਤੇਦਾਰਾਂ ਵਿੱਚੋਂ, ਬਰਕਯਾਹ ਦਾ ਪੁੱਤਰ ਆਸਾਫ਼ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਵਿੱਚੋਂ ਮੇਰਾਰੀ, ਕੁਸ਼ਯਾਹ ਦਾ ਪੁੱਤਰ ਏਥਾਨ।

18ਅਤੇ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਸਨ: ਜ਼ਕਰਯਾਹ, ਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉਨੀ, ਅਲੀਆਬ, ਬਨਾਯਾਹ, ਮਾਸੇਯਾਹ, ਮੱਤੀਥਯਾਹ, ਅਲੀਫ਼ਲੇਹੂ, ਮਿਕਨਯਾਹ, ਓਬੇਦ-ਅਦੋਮ ਅਤੇ ਯਈਏਲ, ਦਰਬਾਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.