9ਉਸ ਲਈ ਗਾਓ, ਉਸ ਦੀ ਉਸਤਤ ਵਿੱਚ ਗਾਓ, ਉਸਦੇ ਸਾਰੇ ਸ਼ਾਨਦਾਰ ਕੰਮਾਂ ਦਾ ਵਰਣਨ ਕਰੋ।
10ਉਸ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ, ਯਾਹਵੇਹ ਨੂੰ ਭਾਲਣ ਵਾਲਿਆਂ ਦੇ ਦਿਲ ਆਨੰਦ ਹੋਣ।
11ਯਾਹਵੇਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ, ਹਮੇਸ਼ਾ ਉਸ ਦੇ ਦਰਸ਼ਨਾਂ ਨੂੰ ਲੋਚੋ।
12ਉਸ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ, ਉਸਦੇ ਚਮਤਕਾਰ ਨੂੰ ਅਤੇ ਨਿਆਂ ਨੂੰ ਜੋ ਉਸ ਨੇ ਕੀਤੇ ਹਨ ਯਾਦ ਰੱਖੋ,
13ਹੇ ਉਸ ਦੇ ਸੇਵਕੋ, ਇਸਰਾਏਲ ਦੀ ਸੰਤਾਨ, ਹੇ ਯਾਕੋਬ ਦੀ ਸੰਤਾਨ, ਜਿਹੜੇ ਉਸ ਦੇ ਚੁਣੇ ਹੋਏ ਹੋ!