28ਹੇ ਕੌਮਾਂ ਦੇ ਸਾਰੇ ਘਰਾਣੇ, ਯਾਹਵੇਹ ਨੂੰ ਮੰਨੋ, ਯਾਹਵੇਹ ਦੀ ਮਹਿਮਾ ਅਤੇ ਤਾਕਤ ਦਾ ਧੰਨਵਾਦ ਕਰੋ।
29ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ, ਭੇਟ ਲੈ ਕੇ ਉਸ ਦੇ ਅੱਗੇ ਆਓ। ਉਸ ਦੀ ਪਵਿੱਤਰਤਾ ਦੀ ਸ਼ਾਨ ਵਿੱਚ ਯਾਹਵੇਹ ਦੀ ਉਪਾਸਨਾ ਕਰੋ।
30ਹੇ ਸਾਰੀ ਧਰਤੀ, ਉਸ ਦੇ ਅੱਗੇ ਕੰਬ ਜਾਓ! ਕੌਮਾਂ ਵਿੱਚ ਆਖੋ ਸੰਸਾਰ ਦ੍ਰਿੜਤਾ ਨਾਲ ਸਥਾਪਿਤ ਹੈ, ਇਸ ਨੂੰ ਹਿਲਾਇਆ ਨਹੀਂ ਜਾ ਸਕਦਾ।
31ਅਕਾਸ਼ ਅਨੰਦ ਕਰਨ, ਧਰਤੀ ਖੁਸ਼ ਹੋਵੇ, ਉਹ ਕੌਮਾਂ ਵਿੱਚ ਆਖਣ, “ਯਾਹਵੇਹ ਰਾਜ ਕਰਦਾ ਹੈ!”
32ਸਮੁੰਦਰ ਅਤੇ ਸਭ ਜੋ ਉਸ ਦੇ ਵਿੱਚ ਹੈ ਗਰਜੇ, ਖੇਤ ਅਤੇ ਜੋ ਕੁਝ ਉਸ ਦੇ ਵਿੱਚ ਹੈ ਖੁਸ਼ ਹੋਵੋ!