31ਅਕਾਸ਼ ਅਨੰਦ ਕਰਨ, ਧਰਤੀ ਖੁਸ਼ ਹੋਵੇ, ਉਹ ਕੌਮਾਂ ਵਿੱਚ ਆਖਣ, “ਯਾਹਵੇਹ ਰਾਜ ਕਰਦਾ ਹੈ!”
32ਸਮੁੰਦਰ ਅਤੇ ਸਭ ਜੋ ਉਸ ਦੇ ਵਿੱਚ ਹੈ ਗਰਜੇ, ਖੇਤ ਅਤੇ ਜੋ ਕੁਝ ਉਸ ਦੇ ਵਿੱਚ ਹੈ ਖੁਸ਼ ਹੋਵੋ!
33ਜੰਗਲ ਦੇ ਸਾਰੇ ਰੁੱਖ ਖੁਸ਼ੀ ਦੇ ਗੀਤ ਗਾਉਣ, ਉਹ ਯਾਹਵੇਹ ਦੇ ਅੱਗੇ ਖੁਸ਼ੀ ਵਿੱਚ ਗਾਉਣ, ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਲਈ ਆਉਂਦਾ ਹੈ।
34ਯਾਹਵੇਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ; ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।
35ਤੁਸੀਂ ਆਖੋ, ਹੇ ਪਰਮੇਸ਼ਵਰ ਸਾਡੇ ਮੁਕਤੀਦਾਤੇ, ਸਾਨੂੰ ਬਚਾ, ਸਾਨੂੰ ਇਕੱਠਾ ਕਰ ਅਤੇ ਸਾਨੂੰ ਕੌਮਾਂ ਤੋਂ ਛੁਡਾ, ਤਾਂ ਜੋ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ, ਅਤੇ ਤੇਰੀ ਉਸਤਤ ਵਿੱਚ ਤੇਰੀ ਮਹਿਮਾ ਕਰੀਏ।