1 ਇਤਿਹਾਸ 16

ਤੁਸੀਂ ਆਖੋ, ਹੇ ਪਰਮੇਸ਼ਵਰ ਸਾਡੇ ਮੁਕਤੀਦਾਤੇ, ਸਾਨੂੰ ਬਚਾ, ਸਾਨੂੰ ਇਕੱਠਾ ਕਰ ਅਤੇ ਸਾਨੂੰ ਕੌਮਾਂ ਤੋਂ ਛੁਡਾ, ਤਾਂ ਜੋ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ, ਅਤੇ ਤੇਰੀ ਉਸਤਤ ਵਿੱਚ ਤੇਰੀ ਮਹਿਮਾ ਕਰੀਏ।

1 Chronicles 16:35 (UKJV) And say all of you, Save us, O God of our salvation, and gather us together, and deliver us from the heathen, that we may give thanks to your holy name, and glory in your praise.

33ਜੰਗਲ ਦੇ ਸਾਰੇ ਰੁੱਖ ਖੁਸ਼ੀ ਦੇ ਗੀਤ ਗਾਉਣ, ਉਹ ਯਾਹਵੇਹ ਦੇ ਅੱਗੇ ਖੁਸ਼ੀ ਵਿੱਚ ਗਾਉਣ, ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਲਈ ਆਉਂਦਾ ਹੈ।

34ਯਾਹਵੇਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ; ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।

35ਤੁਸੀਂ ਆਖੋ, ਹੇ ਪਰਮੇਸ਼ਵਰ ਸਾਡੇ ਮੁਕਤੀਦਾਤੇ, ਸਾਨੂੰ ਬਚਾ, ਸਾਨੂੰ ਇਕੱਠਾ ਕਰ ਅਤੇ ਸਾਨੂੰ ਕੌਮਾਂ ਤੋਂ ਛੁਡਾ, ਤਾਂ ਜੋ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ, ਅਤੇ ਤੇਰੀ ਉਸਤਤ ਵਿੱਚ ਤੇਰੀ ਮਹਿਮਾ ਕਰੀਏ।

36ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ, ਆਦ ਤੋਂ ਅੰਤ ਤੱਕ ਮੁਬਾਰਕ ਹੋਵੇ। ਤਦ ਸਾਰੇ ਲੋਕਾਂ ਨੇ ਕਿਹਾ, “ਆਮੀਨ” ਅਤੇ “ਯਾਹਵੇਹ ਦੀ ਉਸਤਤ ਹੋਵੇ।”

37ਦਾਵੀਦ ਨੇ ਆਸਾਫ਼ ਅਤੇ ਉਸਦੇ ਸਾਥੀਆਂ ਨੂੰ ਯਾਹਵੇਹ ਦੇ ਨੇਮ ਦੇ ਸੰਦੂਕ ਦੇ ਅੱਗੇ ਛੱਡ ਦਿੱਤਾ ਤਾਂ ਜੋ ਉੱਥੇ ਹਰ ਰੋਜ਼ ਦੀਆਂ ਲੋੜਾਂ ਅਨੁਸਾਰ ਨਿਯਮਿਤ ਤੌਰ ਉੱਤੇ ਸੇਵਾ ਕੀਤੀ ਜਾ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.