1 ਇਤਿਹਾਸ 16

ਉਸ ਦਿਨ ਦਾਵੀਦ ਨੇ ਸਭ ਤੋਂ ਪਹਿਲਾਂ ਆਸਾਫ਼ ਅਤੇ ਉਸਦੇ ਸਾਥੀਆਂ ਨੂੰ ਇਸ ਤਰੀਕੇ ਨਾਲ ਯਾਹਵੇਹ ਦੀ ਉਸਤਤ ਕਰਨ ਲਈ ਨਿਯੁਕਤ ਕੀਤਾ:

1 Chronicles 16:7 (UKJV) Then on that day David delivered first this psalm to thank the LORD into the hand of Asaph and his brethren.

5ਆਸਾਫ਼ ਸਰਦਾਰ ਸੀ ਅਤੇ ਉਸ ਤੋਂ ਅਗਲੇ ਦਰਜੇ ਤੇ ਜ਼ਕਰਯਾਹ, ਯਜ਼ੀਏਲ, ਸ਼ਮੀਰਾਮੋਥ, ਯਹੀਏਲ, ਮੱਤੀਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਈਏਲ ਸਨ। ਉਹਨਾਂ ਨੇ ਸਿਤਾਰ ਅਤੇ ਰਬਾਬ ਵਜਾਉਂਣੇ ਸਨ ਅਤੇ ਆਸਾਫ਼ ਨੇ ਛੈਣੇ ਵਜਾਉਂਣੇ ਸਨ,

6ਬਨਾਯਾਹ ਅਤੇ ਯਹਜ਼ੀਏਲ ਜਾਜਕਾਂ ਨੇ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਦੇ ਅੱਗੇ ਨਿਯਮਿਤ ਤੌਰ ਉੱਤੇ ਤੁਰ੍ਹੀਆਂ ਵਜਾਉਣੀਆਂ ਸਨ।

7ਉਸ ਦਿਨ ਦਾਵੀਦ ਨੇ ਸਭ ਤੋਂ ਪਹਿਲਾਂ ਆਸਾਫ਼ ਅਤੇ ਉਸਦੇ ਸਾਥੀਆਂ ਨੂੰ ਇਸ ਤਰੀਕੇ ਨਾਲ ਯਾਹਵੇਹ ਦੀ ਉਸਤਤ ਕਰਨ ਲਈ ਨਿਯੁਕਤ ਕੀਤਾ:

8ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਨੂੰ ਪੁਕਾਰੋ, ਉਸ ਦੁਆਰਾ ਕੀਤੇ ਕੰਮਾਂ ਦੀ ਸਾਰੇ ਲੋਕਾਂ ਦੇ ਸਾਹਮਣੇ ਘੋਸ਼ਣਾ ਕਰੋ।

9ਉਸ ਲਈ ਗਾਓ, ਉਸ ਦੀ ਉਸਤਤ ਵਿੱਚ ਗਾਓ, ਉਸਦੇ ਸਾਰੇ ਸ਼ਾਨਦਾਰ ਕੰਮਾਂ ਦਾ ਵਰਣਨ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.