1 ਇਤਿਹਾਸ 16

ਆਸਾਫ਼ ਸਰਦਾਰ ਸੀ ਅਤੇ ਉਸ ਤੋਂ ਅਗਲੇ ਦਰਜੇ ਤੇ ਜ਼ਕਰਯਾਹ, ਯਜ਼ੀਏਲ, ਸ਼ਮੀਰਾਮੋਥ, ਯਹੀਏਲ, ਮੱਤੀਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਈਏਲ ਸਨ। ਉਹਨਾਂ ਨੇ ਸਿਤਾਰ ਅਤੇ ਰਬਾਬ ਵਜਾਉਂਣੇ ਸਨ ਅਤੇ ਆਸਾਫ਼ ਨੇ ਛੈਣੇ ਵਜਾਉਂਣੇ ਸਨ,

1 Chronicles 16:5 (UKJV) Asaph the chief, and next to him Zechariah, Jeiel, and Shemiramoth, and Jehiel, and Mattithiah, and Eliab, and Benaiah, and Obededom: and Jeiel with psalteries and with harps; but Asaph made a sound with cymbals;

3ਤਦ ਉਸਨੇ ਹਰੇਕ ਇਸਰਾਏਲੀ ਆਦਮੀ ਅਤੇ ਔਰਤਾਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਖਜ਼ੂਰ ਅਤੇ ਦਾਖ ਦੀ ਟਿੱਕੀ ਦਿੱਤੀ।

4ਉਸ ਨੇ ਕੁਝ ਲੇਵੀਆਂ ਨੂੰ ਯਾਹਵੇਹ ਦੇ ਸੰਦੂਕ ਦੇ ਅੱਗੇ ਸੇਵਾ ਕਰਨ ਲਈ, ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਵਡਿਆਈ, ਧੰਨਵਾਦ ਅਤੇ ਉਸਤਤ ਕਰਨ ਲਈ ਨਿਯੁਕਤ ਕੀਤਾ।

5ਆਸਾਫ਼ ਸਰਦਾਰ ਸੀ ਅਤੇ ਉਸ ਤੋਂ ਅਗਲੇ ਦਰਜੇ ਤੇ ਜ਼ਕਰਯਾਹ, ਯਜ਼ੀਏਲ, ਸ਼ਮੀਰਾਮੋਥ, ਯਹੀਏਲ, ਮੱਤੀਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਈਏਲ ਸਨ। ਉਹਨਾਂ ਨੇ ਸਿਤਾਰ ਅਤੇ ਰਬਾਬ ਵਜਾਉਂਣੇ ਸਨ ਅਤੇ ਆਸਾਫ਼ ਨੇ ਛੈਣੇ ਵਜਾਉਂਣੇ ਸਨ,

6ਬਨਾਯਾਹ ਅਤੇ ਯਹਜ਼ੀਏਲ ਜਾਜਕਾਂ ਨੇ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਦੇ ਅੱਗੇ ਨਿਯਮਿਤ ਤੌਰ ਉੱਤੇ ਤੁਰ੍ਹੀਆਂ ਵਜਾਉਣੀਆਂ ਸਨ।

7ਉਸ ਦਿਨ ਦਾਵੀਦ ਨੇ ਸਭ ਤੋਂ ਪਹਿਲਾਂ ਆਸਾਫ਼ ਅਤੇ ਉਸਦੇ ਸਾਥੀਆਂ ਨੂੰ ਇਸ ਤਰੀਕੇ ਨਾਲ ਯਾਹਵੇਹ ਦੀ ਉਸਤਤ ਕਰਨ ਲਈ ਨਿਯੁਕਤ ਕੀਤਾ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.