1 ਇਤਿਹਾਸ 16

ਉਸ ਨੇ ਕੁਝ ਲੇਵੀਆਂ ਨੂੰ ਯਾਹਵੇਹ ਦੇ ਸੰਦੂਕ ਦੇ ਅੱਗੇ ਸੇਵਾ ਕਰਨ ਲਈ, ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਵਡਿਆਈ, ਧੰਨਵਾਦ ਅਤੇ ਉਸਤਤ ਕਰਨ ਲਈ ਨਿਯੁਕਤ ਕੀਤਾ।

1 Chronicles 16:4 (UKJV) And he appointed certain of the Levites to minister before the ark of the LORD, and to record, and to thank and praise the LORD God of Israel:

2ਦਾਵੀਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਤੋਂ ਬਾਅਦ, ਉਸ ਨੇ ਲੋਕਾਂ ਨੂੰ ਯਾਹਵੇਹ ਦੇ ਨਾਮ ਉੱਤੇ ਅਸੀਸ ਦਿੱਤੀ।

3ਤਦ ਉਸਨੇ ਹਰੇਕ ਇਸਰਾਏਲੀ ਆਦਮੀ ਅਤੇ ਔਰਤਾਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਖਜ਼ੂਰ ਅਤੇ ਦਾਖ ਦੀ ਟਿੱਕੀ ਦਿੱਤੀ।

4ਉਸ ਨੇ ਕੁਝ ਲੇਵੀਆਂ ਨੂੰ ਯਾਹਵੇਹ ਦੇ ਸੰਦੂਕ ਦੇ ਅੱਗੇ ਸੇਵਾ ਕਰਨ ਲਈ, ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਵਡਿਆਈ, ਧੰਨਵਾਦ ਅਤੇ ਉਸਤਤ ਕਰਨ ਲਈ ਨਿਯੁਕਤ ਕੀਤਾ।

5ਆਸਾਫ਼ ਸਰਦਾਰ ਸੀ ਅਤੇ ਉਸ ਤੋਂ ਅਗਲੇ ਦਰਜੇ ਤੇ ਜ਼ਕਰਯਾਹ, ਯਜ਼ੀਏਲ, ਸ਼ਮੀਰਾਮੋਥ, ਯਹੀਏਲ, ਮੱਤੀਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਈਏਲ ਸਨ। ਉਹਨਾਂ ਨੇ ਸਿਤਾਰ ਅਤੇ ਰਬਾਬ ਵਜਾਉਂਣੇ ਸਨ ਅਤੇ ਆਸਾਫ਼ ਨੇ ਛੈਣੇ ਵਜਾਉਂਣੇ ਸਨ,

6ਬਨਾਯਾਹ ਅਤੇ ਯਹਜ਼ੀਏਲ ਜਾਜਕਾਂ ਨੇ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਦੇ ਅੱਗੇ ਨਿਯਮਿਤ ਤੌਰ ਉੱਤੇ ਤੁਰ੍ਹੀਆਂ ਵਜਾਉਣੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.