1ਦਾਵੀਦ ਆਪਣੇ ਮਹਿਲ ਵਿੱਚ ਬੈਠਾ ਸੀ, ਉਸ ਨੇ ਨਾਥਾਨ ਨਬੀ ਨੂੰ ਕਿਹਾ, “ਵੇਖ ਮੈਂ ਤਾਂ ਇੱਥੇ ਦਿਆਰ ਦੀ ਲੱਕੜ ਦੇ ਬਣਾਏ ਹੋਏ ਮਹਿਲ ਵਿੱਚ ਰਹਿੰਦਾ ਹਾਂ, ਜਦ ਕਿ ਯਾਹਵੇਹ ਦੇ ਨੇਮ ਦਾ ਸੰਦੂਕ ਤੰਬੂ ਵਿੱਚ ਰਹਿੰਦਾ ਹੈ।”
2ਨਾਥਾਨ ਨੇ ਦਾਵੀਦ ਨੂੰ ਜਵਾਬ ਦਿੱਤਾ, “ਜੋ ਕੁਝ ਤੇਰੇ ਮਨ ਵਿੱਚ ਹੈ ਤੂੰ ਉਸੇ ਤਰ੍ਹਾਂ ਕਰ ਕਿਉਂ ਜੋ ਪਰਮੇਸ਼ਵਰ ਤੇਰੇ ਨਾਲ ਹੈ।”
3ਪਰ ਉਸ ਰਾਤ ਪਰਮੇਸ਼ਵਰ ਦਾ ਬਚਨ ਨਾਥਾਨ ਨੂੰ ਆਇਆ,
4“ਤੂੰ ਜਾ ਅਤੇ ਮੇਰੇ ਸੇਵਕ ਦਾਵੀਦ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਤੂੰ ਮੇਰੇ ਰਹਿਣ ਲਈ ਕੋਈ ਭਵਨ ਨਾ ਬਣਾ।