2ਨਾਥਾਨ ਨੇ ਦਾਵੀਦ ਨੂੰ ਜਵਾਬ ਦਿੱਤਾ, “ਜੋ ਕੁਝ ਤੇਰੇ ਮਨ ਵਿੱਚ ਹੈ ਤੂੰ ਉਸੇ ਤਰ੍ਹਾਂ ਕਰ ਕਿਉਂ ਜੋ ਪਰਮੇਸ਼ਵਰ ਤੇਰੇ ਨਾਲ ਹੈ।”
3ਪਰ ਉਸ ਰਾਤ ਪਰਮੇਸ਼ਵਰ ਦਾ ਬਚਨ ਨਾਥਾਨ ਨੂੰ ਆਇਆ,
4“ਤੂੰ ਜਾ ਅਤੇ ਮੇਰੇ ਸੇਵਕ ਦਾਵੀਦ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਤੂੰ ਮੇਰੇ ਰਹਿਣ ਲਈ ਕੋਈ ਭਵਨ ਨਾ ਬਣਾ।
5ਜਿਸ ਦਿਨ ਤੋਂ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਮੈਂ ਅੱਜ ਤੱਕ ਕਿਸੇ ਘਰ ਵਿੱਚ ਨਹੀਂ ਰਿਹਾ। ਮੈਂ ਇੱਕ ਤੰਬੂ ਵਾਲੀ ਥਾਂ ਤੋਂ ਦੂਜੀ ਥਾਂ ਤੇ, ਇੱਕ ਨਿਵਾਸ ਸਥਾਨ ਤੋਂ ਦੂਜੀ ਥਾਂ ਤੇ ਗਿਆ ਹਾਂ।
6ਅਤੇ ਮੈਂ ਸਾਰੇ ਇਸਰਾਏਲੀਆਂ ਦੇ ਨਾਲ ਜਿੱਥੇ ਕਿਤੇ ਵੀ ਫਿਰਦਾ ਰਿਹਾ ਹਾਂ, ਤਾਂ ਕੀ ਮੈਂ ਕਦੇ ਉਨ੍ਹਾਂ ਦੇ ਕਿਸੇ ਚਰਵਾਹੇ ਨੂੰ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਦੀ ਚਰਵਾਹੀ ਕਰਨ ਦਾ ਹੁਕਮ ਦਿੱਤਾ ਸੀ ਅਤੇ ਆਖਿਆ ਹੋਵੇ, “ਕਿ ਤੁਸੀਂ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ?” ’