25“ਹੇ ਮੇਰੇ ਪਰਮੇਸ਼ਵਰ, ਤੂੰ ਆਪਣੇ ਸੇਵਕ ਨੂੰ ਪ੍ਰਗਟ ਕੀਤਾ ਹੈ ਕਿ ਤੂੰ ਉਸਦੇ ਲਈ ਇੱਕ ਘਰ ਬਣਾਵੇਂਗਾ। ਇਸ ਲਈ ਤੇਰੇ ਸੇਵਕ ਨੇ ਤੇਰੇ ਅੱਗੇ ਪ੍ਰਾਰਥਨਾ ਕਰਨ ਦੀ ਹਿੰਮਤ ਮਿਲੀ ਹੈ।
26ਹੇ ਯਾਹਵੇਹ, ਤੂੰ ਹੀ ਪਰਮੇਸ਼ਵਰ ਹੈ, ਅਤੇ ਤੂੰ ਹੀ ਆਪਣੇ ਸੇਵਕ ਨਾਲ ਇੰਨ੍ਹਾਂ ਚੰਗੀਆਂ ਚੀਜ਼ਾਂ ਦਾ ਵਾਅਦਾ ਕੀਤਾ ਹੈ।
27ਹੁਣ ਤੂੰ ਆਪਣੇ ਸੇਵਕ ਦੇ ਘਰ ਨੂੰ ਅਸੀਸ ਦੇ, ਤਾਂ ਜੋ ਉਹ ਤੇਰੀ ਨਜ਼ਰ ਵਿੱਚ ਸਦਾ ਕਾਇਮ ਰਹੇ। ਕਿਉਂਕਿ ਤੂੰ ਹੇ ਯਾਹਵੇਹ, ਇਸ ਨੂੰ ਅਸੀਸ ਦਿੱਤੀ ਹੈ, ਅਤੇ ਇਹ ਸਦਾ ਲਈ ਮੁਬਾਰਕ ਰਹੇਗੀ।”