1 ਇਤਿਹਾਸ 17

“ਹੇ ਮੇਰੇ ਪਰਮੇਸ਼ਵਰ, ਤੂੰ ਆਪਣੇ ਸੇਵਕ ਨੂੰ ਪ੍ਰਗਟ ਕੀਤਾ ਹੈ ਕਿ ਤੂੰ ਉਸਦੇ ਲਈ ਇੱਕ ਘਰ ਬਣਾਵੇਂਗਾ। ਇਸ ਲਈ ਤੇਰੇ ਸੇਵਕ ਨੇ ਤੇਰੇ ਅੱਗੇ ਪ੍ਰਾਰਥਨਾ ਕਰਨ ਦੀ ਹਿੰਮਤ ਮਿਲੀ ਹੈ।

1 Chronicles 17:25 (UKJV) For you, O my God, have told your servant that you will build him an house: therefore your servant has found in his heart to pray before you.

23“ਅਤੇ ਹੁਣ ਯਾਹਵੇਹ, ਜੋ ਵਾਅਦਾ ਤੂੰ ਆਪਣੇ ਸੇਵਕ ਅਤੇ ਉਸਦੇ ਘਰ ਨਾਲ ਕੀਤਾ ਹੈ, ਉਸੇ ਤਰ੍ਹਾਂ ਕਰ, ਜਿਵੇਂ ਤੂੰ ਵਾਅਦਾ ਕੀਤਾ ਸੀ।

24ਤਾਂ ਜੋ ਉਹ ਕਾਇਮ ਰਹੇ ਅਤੇ ਤੇਰਾ ਨਾਮ ਸਦਾ ਲਈ ਮਹਾਨ ਰਹੇ। ਫਿਰ ਲੋਕ ਆਖਣਗੇ, ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸਰਾਏਲ ਦਾ ਪਰਮੇਸ਼ਵਰ ਹੈ!’ ਅਤੇ ਤੇਰੇ ਸੇਵਕ ਦਾਵੀਦ ਦਾ ਘਰਾਣਾ ਤੇਰੇ ਸਾਹਮਣੇ ਕਾਇਮ ਹੋਵੇਗਾ।

25“ਹੇ ਮੇਰੇ ਪਰਮੇਸ਼ਵਰ, ਤੂੰ ਆਪਣੇ ਸੇਵਕ ਨੂੰ ਪ੍ਰਗਟ ਕੀਤਾ ਹੈ ਕਿ ਤੂੰ ਉਸਦੇ ਲਈ ਇੱਕ ਘਰ ਬਣਾਵੇਂਗਾ। ਇਸ ਲਈ ਤੇਰੇ ਸੇਵਕ ਨੇ ਤੇਰੇ ਅੱਗੇ ਪ੍ਰਾਰਥਨਾ ਕਰਨ ਦੀ ਹਿੰਮਤ ਮਿਲੀ ਹੈ।

26ਹੇ ਯਾਹਵੇਹ, ਤੂੰ ਹੀ ਪਰਮੇਸ਼ਵਰ ਹੈ, ਅਤੇ ਤੂੰ ਹੀ ਆਪਣੇ ਸੇਵਕ ਨਾਲ ਇੰਨ੍ਹਾਂ ਚੰਗੀਆਂ ਚੀਜ਼ਾਂ ਦਾ ਵਾਅਦਾ ਕੀਤਾ ਹੈ।

27ਹੁਣ ਤੂੰ ਆਪਣੇ ਸੇਵਕ ਦੇ ਘਰ ਨੂੰ ਅਸੀਸ ਦੇ, ਤਾਂ ਜੋ ਉਹ ਤੇਰੀ ਨਜ਼ਰ ਵਿੱਚ ਸਦਾ ਕਾਇਮ ਰਹੇ। ਕਿਉਂਕਿ ਤੂੰ ਹੇ ਯਾਹਵੇਹ, ਇਸ ਨੂੰ ਅਸੀਸ ਦਿੱਤੀ ਹੈ, ਅਤੇ ਇਹ ਸਦਾ ਲਈ ਮੁਬਾਰਕ ਰਹੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.