21ਅਤੇ ਤੇਰੀ ਪਰਜਾ ਇਸਰਾਏਲ ਵਰਗਾ ਕੌਣ ਹੈ ਧਰਤੀ ਉੱਤੇ ਇੱਕ ਅਜਿਹੀ ਕੌਮ ਹੈ ਜਿਸ ਨੂੰ ਪਰਮੇਸ਼ਵਰ ਨੇ ਆਪਣੇ ਲਈ ਇੱਕ ਪਰਜਾ ਨੂੰ ਛੁਡਾਉਣ ਲਈ ਅਤੇ ਆਪਣਾ ਨਾਮ ਬਣਾਉਣ ਲਈ ਅਤੇ ਕੌਮਾਂ ਨੂੰ ਤੁਹਾਡੇ ਲੋਕਾਂ ਦੇ ਅੱਗੋਂ ਬਾਹਰ ਕੱਢ ਕੇ ਮਹਾਨ ਅਤੇ ਅਚਰਜ ਕੰਮ ਕਰਨ ਲਈ ਨਿੱਕਲਿਆ ਸੀ। ਜਿਸਨੂੰ ਤੁਸੀਂ ਮਿਸਰ ਤੋਂ ਛੁਡਾਇਆ?
22ਤੂੰ ਆਪਣੀ ਪਰਜਾ ਇਸਰਾਏਲ ਨੂੰ ਸਦਾ ਲਈ ਆਪਣਾ ਬਣਾਇਆ ਹੈ ਅਤੇ ਤੂੰ, ਯਾਹਵੇਹ, ਉਹਨਾਂ ਦਾ ਪਰਮੇਸ਼ਵਰ ਬਣ ਗਿਆ।
23“ਅਤੇ ਹੁਣ ਯਾਹਵੇਹ, ਜੋ ਵਾਅਦਾ ਤੂੰ ਆਪਣੇ ਸੇਵਕ ਅਤੇ ਉਸਦੇ ਘਰ ਨਾਲ ਕੀਤਾ ਹੈ, ਉਸੇ ਤਰ੍ਹਾਂ ਕਰ, ਜਿਵੇਂ ਤੂੰ ਵਾਅਦਾ ਕੀਤਾ ਸੀ।
24ਤਾਂ ਜੋ ਉਹ ਕਾਇਮ ਰਹੇ ਅਤੇ ਤੇਰਾ ਨਾਮ ਸਦਾ ਲਈ ਮਹਾਨ ਰਹੇ। ਫਿਰ ਲੋਕ ਆਖਣਗੇ, ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸਰਾਏਲ ਦਾ ਪਰਮੇਸ਼ਵਰ ਹੈ!’ ਅਤੇ ਤੇਰੇ ਸੇਵਕ ਦਾਵੀਦ ਦਾ ਘਰਾਣਾ ਤੇਰੇ ਸਾਹਮਣੇ ਕਾਇਮ ਹੋਵੇਗਾ।
25“ਹੇ ਮੇਰੇ ਪਰਮੇਸ਼ਵਰ, ਤੂੰ ਆਪਣੇ ਸੇਵਕ ਨੂੰ ਪ੍ਰਗਟ ਕੀਤਾ ਹੈ ਕਿ ਤੂੰ ਉਸਦੇ ਲਈ ਇੱਕ ਘਰ ਬਣਾਵੇਂਗਾ। ਇਸ ਲਈ ਤੇਰੇ ਸੇਵਕ ਨੇ ਤੇਰੇ ਅੱਗੇ ਪ੍ਰਾਰਥਨਾ ਕਰਨ ਦੀ ਹਿੰਮਤ ਮਿਲੀ ਹੈ।