1 ਇਤਿਹਾਸ 17

ਅਤੇ ਤੇਰੀ ਪਰਜਾ ਇਸਰਾਏਲ ਵਰਗਾ ਕੌਣ ਹੈ ਧਰਤੀ ਉੱਤੇ ਇੱਕ ਅਜਿਹੀ ਕੌਮ ਹੈ ਜਿਸ ਨੂੰ ਪਰਮੇਸ਼ਵਰ ਨੇ ਆਪਣੇ ਲਈ ਇੱਕ ਪਰਜਾ ਨੂੰ ਛੁਡਾਉਣ ਲਈ ਅਤੇ ਆਪਣਾ ਨਾਮ ਬਣਾਉਣ ਲਈ ਅਤੇ ਕੌਮਾਂ ਨੂੰ ਤੁਹਾਡੇ ਲੋਕਾਂ ਦੇ ਅੱਗੋਂ ਬਾਹਰ ਕੱਢ ਕੇ ਮਹਾਨ ਅਤੇ ਅਚਰਜ ਕੰਮ ਕਰਨ ਲਈ ਨਿੱਕਲਿਆ ਸੀ। ਜਿਸਨੂੰ ਤੁਸੀਂ ਮਿਸਰ ਤੋਂ ਛੁਡਾਇਆ?

1 Chronicles 17:21 (UKJV) And what one nation in the earth is like your people Israel, whom God went to redeem to be his own people, to make you a name of greatness and terribleness, by driving out nations from before your people whom you have redeemed out of Egypt?

19ਯਾਹਵੇਹ ਆਪਣੇ ਸੇਵਕ ਦੀ ਖ਼ਾਤਰ ਅਤੇ ਆਪਣੀ ਮਰਜ਼ੀ ਦੇ ਅਨੁਸਾਰ, ਤੂੰ ਇਹ ਮਹਾਨ ਕੰਮ ਕੀਤਾ ਹੈ ਅਤੇ ਇਹ ਸਾਰੇ ਮਹਾਨ ਵਾਅਦੇ ਕੀਤੇ ਹਨ।

20“ਤੇਰੇ ਵਰਗਾ ਕੋਈ ਨਹੀਂ, ਯਾਹਵੇਹ, ਅਤੇ ਤੁਹਾਡੇ ਤੋਂ ਬਿਨਾਂ ਕੋਈ ਵੀ ਹੋਰ ਪਰਮੇਸ਼ਵਰ ਨਹੀਂ ਹੈ, ਜਿਵੇਂ ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ।

21ਅਤੇ ਤੇਰੀ ਪਰਜਾ ਇਸਰਾਏਲ ਵਰਗਾ ਕੌਣ ਹੈ ਧਰਤੀ ਉੱਤੇ ਇੱਕ ਅਜਿਹੀ ਕੌਮ ਹੈ ਜਿਸ ਨੂੰ ਪਰਮੇਸ਼ਵਰ ਨੇ ਆਪਣੇ ਲਈ ਇੱਕ ਪਰਜਾ ਨੂੰ ਛੁਡਾਉਣ ਲਈ ਅਤੇ ਆਪਣਾ ਨਾਮ ਬਣਾਉਣ ਲਈ ਅਤੇ ਕੌਮਾਂ ਨੂੰ ਤੁਹਾਡੇ ਲੋਕਾਂ ਦੇ ਅੱਗੋਂ ਬਾਹਰ ਕੱਢ ਕੇ ਮਹਾਨ ਅਤੇ ਅਚਰਜ ਕੰਮ ਕਰਨ ਲਈ ਨਿੱਕਲਿਆ ਸੀ। ਜਿਸਨੂੰ ਤੁਸੀਂ ਮਿਸਰ ਤੋਂ ਛੁਡਾਇਆ?

22ਤੂੰ ਆਪਣੀ ਪਰਜਾ ਇਸਰਾਏਲ ਨੂੰ ਸਦਾ ਲਈ ਆਪਣਾ ਬਣਾਇਆ ਹੈ ਅਤੇ ਤੂੰ, ਯਾਹਵੇਹ, ਉਹਨਾਂ ਦਾ ਪਰਮੇਸ਼ਵਰ ਬਣ ਗਿਆ।

23“ਅਤੇ ਹੁਣ ਯਾਹਵੇਹ, ਜੋ ਵਾਅਦਾ ਤੂੰ ਆਪਣੇ ਸੇਵਕ ਅਤੇ ਉਸਦੇ ਘਰ ਨਾਲ ਕੀਤਾ ਹੈ, ਉਸੇ ਤਰ੍ਹਾਂ ਕਰ, ਜਿਵੇਂ ਤੂੰ ਵਾਅਦਾ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.