18“ਆਪਣੇ ਸੇਵਕ ਦਾ ਆਦਰ ਕਰਨ ਲਈ ਦਾਵੀਦ ਤੁਹਾਨੂੰ ਹੋਰ ਕੀ ਕਹਿ ਸਕਦਾ ਹੈ? ਕਿਉਂਕਿ ਤੁਸੀਂ ਆਪਣੇ ਸੇਵਕ ਨੂੰ ਜਾਣਦੇ ਹੋ,
19ਯਾਹਵੇਹ ਆਪਣੇ ਸੇਵਕ ਦੀ ਖ਼ਾਤਰ ਅਤੇ ਆਪਣੀ ਮਰਜ਼ੀ ਦੇ ਅਨੁਸਾਰ, ਤੂੰ ਇਹ ਮਹਾਨ ਕੰਮ ਕੀਤਾ ਹੈ ਅਤੇ ਇਹ ਸਾਰੇ ਮਹਾਨ ਵਾਅਦੇ ਕੀਤੇ ਹਨ।
20“ਤੇਰੇ ਵਰਗਾ ਕੋਈ ਨਹੀਂ, ਯਾਹਵੇਹ, ਅਤੇ ਤੁਹਾਡੇ ਤੋਂ ਬਿਨਾਂ ਕੋਈ ਵੀ ਹੋਰ ਪਰਮੇਸ਼ਵਰ ਨਹੀਂ ਹੈ, ਜਿਵੇਂ ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ।
21ਅਤੇ ਤੇਰੀ ਪਰਜਾ ਇਸਰਾਏਲ ਵਰਗਾ ਕੌਣ ਹੈ ਧਰਤੀ ਉੱਤੇ ਇੱਕ ਅਜਿਹੀ ਕੌਮ ਹੈ ਜਿਸ ਨੂੰ ਪਰਮੇਸ਼ਵਰ ਨੇ ਆਪਣੇ ਲਈ ਇੱਕ ਪਰਜਾ ਨੂੰ ਛੁਡਾਉਣ ਲਈ ਅਤੇ ਆਪਣਾ ਨਾਮ ਬਣਾਉਣ ਲਈ ਅਤੇ ਕੌਮਾਂ ਨੂੰ ਤੁਹਾਡੇ ਲੋਕਾਂ ਦੇ ਅੱਗੋਂ ਬਾਹਰ ਕੱਢ ਕੇ ਮਹਾਨ ਅਤੇ ਅਚਰਜ ਕੰਮ ਕਰਨ ਲਈ ਨਿੱਕਲਿਆ ਸੀ। ਜਿਸਨੂੰ ਤੁਸੀਂ ਮਿਸਰ ਤੋਂ ਛੁਡਾਇਆ?
22ਤੂੰ ਆਪਣੀ ਪਰਜਾ ਇਸਰਾਏਲ ਨੂੰ ਸਦਾ ਲਈ ਆਪਣਾ ਬਣਾਇਆ ਹੈ ਅਤੇ ਤੂੰ, ਯਾਹਵੇਹ, ਉਹਨਾਂ ਦਾ ਪਰਮੇਸ਼ਵਰ ਬਣ ਗਿਆ।