16ਤਦ ਰਾਜਾ ਦਾਵੀਦ ਅੰਦਰ ਗਿਆ ਅਤੇ ਯਾਹਵੇਹ ਦੇ ਸਾਹਮਣੇ ਬੈਠ ਗਿਆ ਅਤੇ ਉਸ ਨੇ ਕਿਹਾ: “ਹੇ ਯਾਹਵੇਹ ਪਰਮੇਸ਼ਵਰ, ਮੈਂ ਕੌਣ ਹਾਂ ਅਤੇ ਮੇਰਾ ਪਰਿਵਾਰ ਕੀ ਹੈ? ਕਿ ਤੂੰ ਮੈਨੂੰ ਇੱਥੋਂ ਤੱਕ ਲੈ ਆਇਆ ਹੈ?
17ਅਤੇ ਜਿਵੇਂ ਕਿ ਤੇਰੀ ਨਿਗਾਹ ਵਿੱਚ ਇਹ ਕਾਫ਼ੀ ਨਹੀਂ ਸੀ, ਹੇ ਮੇਰੇ ਪਰਮੇਸ਼ਵਰ, ਤੂੰ ਆਪਣੇ ਸੇਵਕ ਦੇ ਘਰ ਦੇ ਭਵਿੱਖ ਬਾਰੇ ਗੱਲ ਕੀਤੀ ਹੈ। ਤੂੰ, ਯਾਹਵੇਹ ਪਰਮੇਸ਼ਵਰ, ਮੈਨੂੰ ਇਸ ਤਰ੍ਹਾਂ ਦੇਖਿਆ ਹੈ ਜਿਵੇਂ ਮੈਂ ਮਨੁੱਖਾਂ ਵਿੱਚੋਂ ਸਭ ਤੋਂ ਉੱਚਾ ਹਾਂ।
18“ਆਪਣੇ ਸੇਵਕ ਦਾ ਆਦਰ ਕਰਨ ਲਈ ਦਾਵੀਦ ਤੁਹਾਨੂੰ ਹੋਰ ਕੀ ਕਹਿ ਸਕਦਾ ਹੈ? ਕਿਉਂਕਿ ਤੁਸੀਂ ਆਪਣੇ ਸੇਵਕ ਨੂੰ ਜਾਣਦੇ ਹੋ,
19ਯਾਹਵੇਹ ਆਪਣੇ ਸੇਵਕ ਦੀ ਖ਼ਾਤਰ ਅਤੇ ਆਪਣੀ ਮਰਜ਼ੀ ਦੇ ਅਨੁਸਾਰ, ਤੂੰ ਇਹ ਮਹਾਨ ਕੰਮ ਕੀਤਾ ਹੈ ਅਤੇ ਇਹ ਸਾਰੇ ਮਹਾਨ ਵਾਅਦੇ ਕੀਤੇ ਹਨ।
20“ਤੇਰੇ ਵਰਗਾ ਕੋਈ ਨਹੀਂ, ਯਾਹਵੇਹ, ਅਤੇ ਤੁਹਾਡੇ ਤੋਂ ਬਿਨਾਂ ਕੋਈ ਵੀ ਹੋਰ ਪਰਮੇਸ਼ਵਰ ਨਹੀਂ ਹੈ, ਜਿਵੇਂ ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ।