8ਤੇਬਹਥ ਅਤੇ ਕੂਨ ਤੋਂ ਜੋ ਹਾਦੇਦੇਜ਼ਰ ਦੇ ਸ਼ਹਿਰ ਵਿੱਚੋਂ ਸਨ, ਰਾਜਾ ਦਾਵੀਦ ਨੇ ਬਹੁਤ ਸਾਰਾ ਪਿੱਤਲ ਲੈ ਆਇਆ, ਜਿਸ ਨੂੰ ਸ਼ਲੋਮੋਨ ਨੇ ਪਿੱਤਲ ਦੇ ਸਾਗਰ, ਥੰਮ੍ਹਾਂ ਅਤੇ ਪਿੱਤਲ ਦੇ ਵੱਖੋ-ਵੱਖਰੇ ਸਮਾਨ ਬਣਾਉਣ ਲਈ ਵਰਤਿਆ।
9ਜਦੋਂ ਹਮਾਥ ਦੇ ਰਾਜੇ ਤੋਊ ਨੇ ਸੁਣਿਆ ਕਿ ਦਾਵੀਦ ਨੇ ਹਾਦੇਦੇਜ਼ਰ ਦੇ ਰਾਜੇ ਜ਼ੋਬਾਹ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ,
10ਉਸ ਨੇ ਆਪਣੇ ਪੁੱਤਰ ਹਦੋਰਾਮ ਨੂੰ ਰਾਜਾ ਦਾਵੀਦ ਕੋਲ ਭੇਜਿਆ, ਅਤੇ ਉਸਨੂੰ ਵਧਾਈ ਦੇਣ ਲਈ ਅਤੇ ਹਾਦੇਦੇਜ਼ਰ ਉੱਤੇ ਲੜਾਈ ਵਿੱਚ ਉਸ ਦੀ ਜਿੱਤ ਲਈ ਵਧਾਈ ਦੇਣ ਲਈ ਭੇਜਿਆ, ਕਿਉਂ ਜੋ ਹਾਦੇਦੇਜ਼ਰ ਤੋਊ ਨਾਲ ਲੜਾਈ ਕਰਦਾ ਰਹਿੰਦਾ ਸੀ ਅਤੇ ਉਸ ਨੇ ਸੋਨੇ, ਚਾਂਦੀ, ਅਤੇ ਪਿੱਤਲ ਦੇ ਭਾਂਡੇ ਵੀ ਨਾਲ ਭੇਜੇ।
11ਰਾਜਾ ਦਾਵੀਦ ਨੇ ਇਹ ਵਸਤੂਆਂ ਯਾਹਵੇਹ ਨੂੰ ਅਰਪਣ ਕੀਤੀਆਂ, ਜਿਵੇਂ ਉਸ ਨੇ ਇਨ੍ਹਾਂ ਸਾਰੀਆਂ ਕੌਮਾਂ ਤੋਂ ਲਏ ਚਾਂਦੀ ਅਤੇ ਸੋਨੇ ਨਾਲ ਕੀਤੀ ਸੀ: ਅਦੋਮ ਅਤੇ ਮੋਆਬ, ਅੰਮੋਨੀ ਅਤੇ ਫ਼ਲਿਸਤੀ ਅਤੇ ਅਮਾਲੇਕ।
12ਜ਼ੇਰੂਇਯਾਹ ਦੇ ਪੁੱਤਰ ਅਬੀਸ਼ਾਈ ਨੇ ਲੂਣ ਦੀ ਘਾਟੀ ਵਿੱਚ ਅਠਾਰਾਂ ਹਜ਼ਾਰ ਅਦੋਮੀਆਂ ਨੂੰ ਮਾਰਿਆ।