5ਜਦੋਂ ਦੰਮਿਸ਼ਕ ਦੇ ਅਰਾਮੀ ਜ਼ੋਬਾਹ ਦੇ ਰਾਜੇ ਹਾਦੇਦੇਜ਼ਰ ਦੀ ਮਦਦ ਕਰਨ ਲਈ ਆਏ ਤਾਂ ਦਾਵੀਦ ਨੇ ਉਨ੍ਹਾਂ ਵਿੱਚੋਂ ਬਾਈ ਹਜ਼ਾਰ ਨੂੰ ਮਾਰ ਦਿੱਤਾ।
6ਤਦ ਦਾਵੀਦ ਨੇ ਦੰਮਿਸ਼ਕ ਦੇ ਅਰਾਮ ਵਿੱਚਕਾਰ ਚੌਂਕੀਆਂ ਬੈਠਾ ਦਿੱਤੀਆਂ ਅਤੇ ਅਰਾਮੀ ਉਸ ਦੇ ਅਧੀਨ ਹੋ ਗਏ, ਅਤੇ ਨਜ਼ਰਾਨੇ ਲਿਆਉਣ ਲੱਗੇ ਯਾਹਵੇਹ ਨੇ ਦਾਵੀਦ ਨੂੰ ਜਿੱਥੇ ਵੀ ਉਹ ਗਿਆ ਜਿੱਤ ਦਿੱਤੀ।
7ਦਾਵੀਦ ਨੇ ਸੋਨੇ ਦੀਆਂ ਢਾਲ਼ਾਂ ਜਿਹੜੀਆਂ ਹਾਦੇਦੇਜ਼ਰ ਦੇ ਅਫ਼ਸਰਾਂ ਕੋਲ ਲੈ ਲਈਆਂ ਅਤੇ ਉਨ੍ਹਾਂ ਨੂੰ ਯੇਰੂਸ਼ਲੇਮ ਲੈ ਆਇਆ।
8ਤੇਬਹਥ ਅਤੇ ਕੂਨ ਤੋਂ ਜੋ ਹਾਦੇਦੇਜ਼ਰ ਦੇ ਸ਼ਹਿਰ ਵਿੱਚੋਂ ਸਨ, ਰਾਜਾ ਦਾਵੀਦ ਨੇ ਬਹੁਤ ਸਾਰਾ ਪਿੱਤਲ ਲੈ ਆਇਆ, ਜਿਸ ਨੂੰ ਸ਼ਲੋਮੋਨ ਨੇ ਪਿੱਤਲ ਦੇ ਸਾਗਰ, ਥੰਮ੍ਹਾਂ ਅਤੇ ਪਿੱਤਲ ਦੇ ਵੱਖੋ-ਵੱਖਰੇ ਸਮਾਨ ਬਣਾਉਣ ਲਈ ਵਰਤਿਆ।
9ਜਦੋਂ ਹਮਾਥ ਦੇ ਰਾਜੇ ਤੋਊ ਨੇ ਸੁਣਿਆ ਕਿ ਦਾਵੀਦ ਨੇ ਹਾਦੇਦੇਜ਼ਰ ਦੇ ਰਾਜੇ ਜ਼ੋਬਾਹ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ,