1 ਇਤਿਹਾਸ 19

ਜਦੋਂ ਅੰਮੋਨੀਆਂ ਨੂੰ ਪਤਾ ਲੱਗਾ ਕਿ ਅਰਾਮੀ ਭੱਜ ਰਹੇ ਹਨ ਤਾਂ ਉਹ ਵੀ ਉਸ ਦੇ ਭਰਾ ਅਬੀਸ਼ਾਈ ਦੇ ਅੱਗੇ ਭੱਜ ਕੇ ਸ਼ਹਿਰ ਦੇ ਅੰਦਰ ਚਲੇ ਗਏ। ਇਸ ਲਈ ਯੋਆਬ ਯੇਰੂਸ਼ਲੇਮ ਨੂੰ ਵਾਪਸ ਚਲਾ ਗਿਆ।

1 Chronicles 19:15 (UKJV) And when the children of Ammon saw that the Syrians were fled, they likewise fled before Abishai his brother, and entered into the city. Then Joab came to Jerusalem.

13ਤਕੜੇ ਹੋਵੋ ਅਤੇ ਅਸੀਂ ਆਪਣੇ ਲੋਕਾਂ ਅਤੇ ਆਪਣੇ ਪਰਮੇਸ਼ਵਰ ਦੇ ਸ਼ਹਿਰਾਂ ਲਈ ਬਹਾਦਰੀ ਨਾਲ ਲੜੀਏ। ਯਾਹਵੇਹ ਉਹੀ ਕਰੇਗਾ ਜੋ ਉਸਦੀ ਨਿਗਾਹ ਵਿੱਚ ਚੰਗਾ ਹੈ।”

14ਤਦ ਯੋਆਬ ਅਤੇ ਉਸ ਦੇ ਨਾਲ ਦੀ ਸੈਨਾਂ ਅਰਾਮੀਆਂ ਨਾਲ ਲੜਨ ਲਈ ਅੱਗੇ ਵਧੇ ਅਤੇ ਅਰਾਮੀ ਉਨ੍ਹਾਂ ਦੇ ਅੱਗੋਂ ਭੱਜ ਗਏ।

15ਜਦੋਂ ਅੰਮੋਨੀਆਂ ਨੂੰ ਪਤਾ ਲੱਗਾ ਕਿ ਅਰਾਮੀ ਭੱਜ ਰਹੇ ਹਨ ਤਾਂ ਉਹ ਵੀ ਉਸ ਦੇ ਭਰਾ ਅਬੀਸ਼ਾਈ ਦੇ ਅੱਗੇ ਭੱਜ ਕੇ ਸ਼ਹਿਰ ਦੇ ਅੰਦਰ ਚਲੇ ਗਏ। ਇਸ ਲਈ ਯੋਆਬ ਯੇਰੂਸ਼ਲੇਮ ਨੂੰ ਵਾਪਸ ਚਲਾ ਗਿਆ।

16ਜਦੋਂ ਅਰਾਮੀਆਂ ਨੇ ਵੇਖਿਆ ਕਿ ਅਸੀਂ ਇਸਰਾਏਲੀਆਂ ਦੇ ਅੱਗੇ ਹਾਰ ਗਏ ਹਨ, ਤਾਂ ਉਹ ਸੰਦੇਸ਼ਵਾਹਕਾਂ ਨੂੰ ਭੇਜ ਕੇ ਫ਼ਰਾਤ ਦਰਿਆ ਦੇ ਪਾਰ ਵਾਲਿਆਂ ਅਰਾਮੀਆਂ ਨੂੰ ਸੱਦ ਲਿਆਂਦਾ ਸੀ, ਅਤੇ ਹਾਦੇਦੇਜ਼ਰ ਦੀ ਸੈਨਾ ਦਾ ਪ੍ਰਧਾਨ ਸ਼ੋਫਕ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ।

17ਜਦੋਂ ਦਾਵੀਦ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਸਨੇ ਸਾਰੇ ਇਸਰਾਏਲ ਨੂੰ ਇਕੱਠਾ ਕੀਤਾ ਅਤੇ ਯਰਦਨ ਪਾਰ ਕੀਤੀ। ਉਹ ਉਹਨਾਂ ਦੇ ਵਿਰੁੱਧ ਅੱਗੇ ਵਧਿਆ ਅਤੇ ਉਹਨਾਂ ਦੇ ਵਿਰੁੱਧ ਆਪਣੀ ਲੜਾਈ ਦਾ ਪਿੜ ਬੰਨਿਆ। ਦਾਵੀਦ ਨੇ ਲੜਾਈ ਵਿੱਚ ਅਰਾਮੀਆਂ ਨੂੰ ਮਿਲਣ ਲਈ ਆਪਣੀਆਂ ਕਤਾਰਾਂ ਬਣਾਈਆਂ, ਅਤੇ ਉਹ ਉਸਦੇ ਵਿਰੁੱਧ ਲੜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.