1 ਇਤਿਹਾਸ 2

ਸਗੂਬ ਯਾਈਰ ਦਾ ਪਿਤਾ ਸੀ, ਜਿਸ ਨੇ ਗਿਲਆਦ ਵਿੱਚ ਤੇਈ ਨਗਰਾਂ ਉੱਤੇ ਰਾਜ ਕੀਤਾ।

1 Chronicles 2:22 (UKJV) And Segub brings forth Jair, who had three and twenty cities in the land of Gilead.

20ਹੂਰ ਊਰੀ ਦਾ ਪਿਤਾ ਸੀ ਅਤੇ ਊਰੀ ਬਸਲਏਲ ਦਾ ਪਿਤਾ ਸੀ।

21ਬਾਅਦ ਵਿੱਚ, ਹੇਜ਼ਰੋਨ ਨੇ ਜਦੋਂ ਉਹ ਸੱਠ ਸਾਲਾਂ ਦਾ ਸੀ, ਗਿਲਆਦ ਦੇ ਪਿਤਾ ਮਾਕੀਰ ਦੀ ਧੀ ਨਾਲ ਵਿਆਹ ਕੀਤਾ। ਉਸਨੇ ਉਸਨੂੰ ਪਿਆਰ ਕੀਤਾ, ਅਤੇ ਉਸ ਦੇ ਲਈ ਸਗੂਬ ਨੂੰ ਜਨਮ ਦਿੱਤਾ।

22ਸਗੂਬ ਯਾਈਰ ਦਾ ਪਿਤਾ ਸੀ, ਜਿਸ ਨੇ ਗਿਲਆਦ ਵਿੱਚ ਤੇਈ ਨਗਰਾਂ ਉੱਤੇ ਰਾਜ ਕੀਤਾ।

23(ਪਰ ਗੇਸ਼ੂਰ ਅਤੇ ਅਰਾਮ ਨੇ ਹਵਵੋਥ ਯਾਈਰ, ਅਤੇ ਕੇਨਾਥ ਦੇ ਨਾਲ-ਨਾਲ ਇਸ ਦੇ ਆਲੇ-ਦੁਆਲੇ ਦੇ ਸੱਠ ਨਗਰਾਂ ਉੱਤੇ ਕਬਜ਼ਾ ਕਰ ਲਿਆ।) ਇਹ ਸਾਰੇ ਗਿਲਆਦ ਦੇ ਪਿਤਾ ਮਾਕੀਰ ਦੇ ਉੱਤਰਾਧਿਕਾਰੀ ਸਨ।

24ਇਸ ਦੇ ਮਗਰੋਂ ਕਿ ਹੇਜ਼ਰੋਨ ਕਾਲੇਬ ਅਫ਼ਰਾਥ ਵਿੱਚ ਮਰ ਗਿਆ ਤਾਂ ਹੇਜ਼ਰੋਨ ਦੀ ਤੀਵੀਂ ਅਬੀਯਾਹ ਨੇ ਉਹ ਦੇ ਲਈ ਅਸ਼ਹੂਰ ਜਿਹੜਾ ਤਕੋਆ ਦਾ ਪਿਤਾ ਸੀ ਜਨਮ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.