1 ਇਤਿਹਾਸ 21

ਤਿੰਨ ਸਾਲ ਦਾ ਕਾਲ, ਜਾਂ ਤਿੰਨ ਮਹੀਨੇ ਤੂੰ ਆਪਣੇ ਵੈਰੀਆਂ ਦੇ ਸਾਹਮਣੇ ਨਾਸ ਹੁੰਦਾ ਜਾਏਂ ਜਦੋਂ ਤੇਰੇ ਵੈਰਿਆਂ ਦੀ ਤਲਵਾਰ ਤੇਰੇ ਉੱਤੇ ਆ ਪਵੇ ਜਾਂ ਤਿੰਨ ਦਿਨਾਂ ਤੱਕ ਯਾਹਵੇਹ ਦੀ ਤਲਵਾਰ ਅਰਥਾਤ ਮਹਾਂਮਰੀ ਦੇਸ ਵਿੱਚ ਹੋਵੇ ਅਤੇ ਯਾਹਵੇਹ ਦਾ ਦੂਤ ਇਸਰਾਏਲ ਦੀ ਸਾਰੀ ਧਰਤੀ ਵਿੱਚ ਨਾਸ ਕਰਦਾ ਰਹੇ।’ ਹੁਣ ਫੈਸਲਾ ਕਰ ਲੈ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਕਿ ਜਵਾਬ ਦੇਵਾਂ।”

1 Chronicles 21:12 (UKJV) Either three years' famine; or three months to be destroyed before your foes, while that the sword of yours enemies overtakes you; or else three days the sword of the LORD, even the pestilence, in the land, and the angel of the LORD destroying throughout all the coasts of Israel. Now therefore advise yourself what word I shall bring again to him that sent me.

10“ਤੂੰ ਜਾ ਅਤੇ ਦਾਵੀਦ ਨੂੰ ਇਸ ਤਰ੍ਹਾਂ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਤੇਰੇ ਅੱਗੇ ਤਿੰਨ ਬਿਪਤਾਵਾਂ ਰੱਖਦਾ ਹਾਂ, ਸੋ ਤੂੰ ਉਨ੍ਹਾਂ ਵਿੱਚੋਂ ਇੱਕ ਚੁਣ ਲੈ, ਜੋ ਮੈਂ ਤੇਰੇ ਉੱਤੇ ਕਿਹੜੀ ਬਿਪਤਾ ਪਾਵਾਂ।’ ”

11ਤਦ ਗਾਦ ਦਾਵੀਦ ਕੋਲ ਗਿਆ ਅਤੇ ਉਸ ਨੂੰ ਆਖਿਆ, “ਯਾਹਵੇਹ ਇਹ ਆਖਦਾ ਹੈ, ‘ਇਨ੍ਹਾਂ ਵਿੱਚੋਂ ਇੱਕ ਦੀ ਚੋਣ ਕਰ:

12ਤਿੰਨ ਸਾਲ ਦਾ ਕਾਲ, ਜਾਂ ਤਿੰਨ ਮਹੀਨੇ ਤੂੰ ਆਪਣੇ ਵੈਰੀਆਂ ਦੇ ਸਾਹਮਣੇ ਨਾਸ ਹੁੰਦਾ ਜਾਏਂ ਜਦੋਂ ਤੇਰੇ ਵੈਰਿਆਂ ਦੀ ਤਲਵਾਰ ਤੇਰੇ ਉੱਤੇ ਆ ਪਵੇ ਜਾਂ ਤਿੰਨ ਦਿਨਾਂ ਤੱਕ ਯਾਹਵੇਹ ਦੀ ਤਲਵਾਰ ਅਰਥਾਤ ਮਹਾਂਮਰੀ ਦੇਸ ਵਿੱਚ ਹੋਵੇ ਅਤੇ ਯਾਹਵੇਹ ਦਾ ਦੂਤ ਇਸਰਾਏਲ ਦੀ ਸਾਰੀ ਧਰਤੀ ਵਿੱਚ ਨਾਸ ਕਰਦਾ ਰਹੇ।’ ਹੁਣ ਫੈਸਲਾ ਕਰ ਲੈ ਜੋ ਮੈਂ ਉਸ ਨੂੰ ਜਿਸ ਨੇ ਮੈਨੂੰ ਭੇਜਿਆ ਹੈ ਕਿ ਜਵਾਬ ਦੇਵਾਂ।”

13ਦਾਵੀਦ ਨੇ ਗਾਦ ਨੂੰ ਆਖਿਆ, “ਮੈਂ ਬਹੁਤ ਦੁਖੀ ਹਾਂ, ਮੈਨੂੰ ਯਾਹਵੇਹ ਦੇ ਹੱਥਾਂ ਵਿੱਚ ਡਿੱਗਣ ਦਿਓ, ਕਿਉਂਕਿ ਉਸਦੀ ਦਇਆ ਬਹੁਤ ਮਹਾਨ ਹੈ, ਪਰ ਮੈਨੂੰ ਮਨੁੱਖਾਂ ਦੇ ਹੱਥਾਂ ਵਿੱਚ ਨਾ ਪੈਣ ਦਿਓ।”

14ਇਸ ਲਈ ਯਾਹਵੇਹ ਨੇ ਇਸਰਾਏਲ ਉੱਤੇ ਇੱਕ ਮਹਾਂਮਾਰੀ ਭੇਜੀ ਅਤੇ ਇਸਰਾਏਲ ਦੇ ਸੱਤਰ ਹਜ਼ਾਰ ਮਨੁੱਖ ਮਾਰੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.