1 ਇਤਿਹਾਸ 21

ਤਾਂ ਦਾਵੀਦ ਨੇ ਯੋਆਬ ਅਤੇ ਫ਼ੌਜ ਦੇ ਸਰਦਾਰਾਂ ਨੂੰ ਆਖਿਆ, “ਜਾਓ ਅਤੇ ਬੇਰਸ਼ੇਬਾ ਤੋਂ ਦਾਨ ਤੱਕ ਇਸਰਾਏਲੀਆਂ ਦੀ ਗਿਣਤੀ ਕਰਕੇ ਮੈਨੂੰ ਦੱਸੋ, ਤਾਂ ਜੋ ਮੈਨੂੰ ਪਤਾ ਲੱਗੇ ਕਿ ਉੱਥੇ ਗਿਣਤੀ ਵਿੱਚ ਕਿੰਨੇ ਹਨ।”

1 Chronicles 21:2 (UKJV) And David said to Joab and to the rulers of the people, Go, number Israel from Beersheba even to Dan; and bring the number of them to me, that I may know it.

1ਸ਼ੈਤਾਨ ਇਸਰਾਏਲ ਦੇ ਵਿਰੁੱਧ ਭੜਕਿਆ ਅਤੇ ਦਾਵੀਦ ਨੂੰ ਇਸਰਾਏਲ ਦੀ ਮਰਦਮਸ਼ੁਮਾਰੀ ਕਰਨ ਲਈ ਉਕਸਾਇਆ।

2ਤਾਂ ਦਾਵੀਦ ਨੇ ਯੋਆਬ ਅਤੇ ਫ਼ੌਜ ਦੇ ਸਰਦਾਰਾਂ ਨੂੰ ਆਖਿਆ, “ਜਾਓ ਅਤੇ ਬੇਰਸ਼ੇਬਾ ਤੋਂ ਦਾਨ ਤੱਕ ਇਸਰਾਏਲੀਆਂ ਦੀ ਗਿਣਤੀ ਕਰਕੇ ਮੈਨੂੰ ਦੱਸੋ, ਤਾਂ ਜੋ ਮੈਨੂੰ ਪਤਾ ਲੱਗੇ ਕਿ ਉੱਥੇ ਗਿਣਤੀ ਵਿੱਚ ਕਿੰਨੇ ਹਨ।”

3ਪਰ ਯੋਆਬ ਨੇ ਉੱਤਰ ਦਿੱਤਾ, “ਯਾਹਵੇਹ ਆਪਣੀਆਂ ਫ਼ੌਜਾਂ ਨੂੰ ਸੌ ਗੁਣਾ ਵਧਾਵੇ, ਪਰ ਹੇ ਮੇਰੇ ਸੁਆਮੀ ਪਾਤਸ਼ਾਹ, ਕੀ ਉਹ ਸਾਰੇ ਮੇਰੇ ਸੁਆਮੀ ਦੀ ਪਰਜਾ ਦੇ ਦਾਸ ਨਹੀਂ ਹਨ? ਮੇਰਾ ਮਹਾਰਾਜ ਰਾਜਾ ਅਜਿਹਾ ਕਿਉਂ ਕਰਨਾ ਚਾਹੁੰਦਾ ਹੈ? ਉਹ ਇਸਰਾਏਲ ਉੱਤੇ ਦੋਸ਼ ਕਿਉਂ ਲਿਆਵੇ?”

4ਪਰ ਰਾਜੇ ਦੇ ਬਚਨ ਨੇ ਯੋਆਬ ਨੂੰ ਰੱਦ ਕਰ ਦਿੱਤਾ। ਇਸ ਲਈ ਯੋਆਬ ਚਲਾ ਗਿਆ ਅਤੇ ਇਸਰਾਏਲ ਦੇ ਸਾਰੇ ਪਾਸੇ ਗਿਆ ਅਤੇ ਯੇਰੂਸ਼ਲੇਮ ਨੂੰ ਵਾਪਸ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.