1 ਇਤਿਹਾਸ 21

ਅਰੌਨਾਹ ਨੇ ਪਿੱਛੇ ਮੁੜ ਕੇ ਦੂਤ ਨੂੰ ਦੇਖਿਆ ਅਤੇ ਉਸ ਦੇ ਚੌਹਾਂ ਪੁੱਤਰਾਂ ਨੇ ਉਹ ਦੇ ਨਾਲ ਆਪਣੇ ਆਪ ਨੂੰ ਲੁਕਾ ਲਿਆ, ਉਸ ਵੇਲੇ ਆਰਨਾਨ ਕਣਕ ਝਾੜ ਰਿਹਾ ਸੀ।

1 Chronicles 21:20 (UKJV) And Ornan turned back, and saw the angel; and his four sons with him hid themselves. Now Ornan was threshing wheat.

18ਤਦ ਯਾਹਵੇਹ ਦੇ ਦੂਤ ਨੇ ਗਾਦ ਨੂੰ ਹੁਕਮ ਦਿੱਤਾ ਕਿ ਉਹ ਦਾਵੀਦ ਨੂੰ ਆਖੇ ਕਿ ਉੱਪਰ ਜਾ ਅਤੇ ਯਬੂਸੀ ਅਰਵਨਾਹ ਦੇ ਪਿੜ ਵਿੱਚ ਯਾਹਵੇਹ ਲਈ ਇੱਕ ਜਗਵੇਦੀ ਬਣਾ।

19ਇਸ ਲਈ ਦਾਵੀਦ ਉਸ ਬਚਨ ਨੂੰ ਮੰਨਣ ਲਈ ਉੱਪਰ ਗਿਆ ਜੋ ਗਾਦ ਨੇ ਯਾਹਵੇਹ ਦੇ ਨਾਮ ਉੱਤੇ ਬੋਲਿਆ ਸੀ।

20ਅਰੌਨਾਹ ਨੇ ਪਿੱਛੇ ਮੁੜ ਕੇ ਦੂਤ ਨੂੰ ਦੇਖਿਆ ਅਤੇ ਉਸ ਦੇ ਚੌਹਾਂ ਪੁੱਤਰਾਂ ਨੇ ਉਹ ਦੇ ਨਾਲ ਆਪਣੇ ਆਪ ਨੂੰ ਲੁਕਾ ਲਿਆ, ਉਸ ਵੇਲੇ ਆਰਨਾਨ ਕਣਕ ਝਾੜ ਰਿਹਾ ਸੀ।

21ਜਦੋਂ ਦਾਵੀਦ ਅਰਵਨਾਹ ਦੇ ਕੋਲ ਪਹੁੰਚਿਆ, ਤਾਂ ਅਰਵਨਾਹ ਨੇ ਨਿਗਾਹ ਕੀਤੀ ਅਤੇ ਵੇਖਿਆ, ਅਤੇ ਪਿੜ ਤੋਂ ਬਾਹਰ ਜਾ ਕੇ ਦਾਵੀਦ ਦੇ ਅੱਗੇ ਮੂੰਹ ਭਾਰ ਝੁੱਕ ਕੇ ਨਮਸਕਾਰ ਕੀਤਾ।

22ਦਾਵੀਦ ਨੇ ਅਰੌਨਾਹ ਨੂੰ ਆਖਿਆ, ਮੈਨੂੰ ਆਪਣੇ ਪਿੜ ਦੀ ਜਗ੍ਹਾ ਦਿਓ ਤਾਂ ਜੋ ਮੈਂ ਯਾਹਵੇਹ ਲਈ ਇੱਕ ਜਗਵੇਦੀ ਬਣਾਵਾਂ ਤਾਂ ਜੋ ਲੋਕਾਂ ਉੱਤੋਂ ਬਿਪਤਾ ਬੰਦ ਹੋ ਜਾਵੇ। ਇਸ ਨੂੰ ਮੈਨੂੰ ਪੂਰੀ ਕੀਮਤ ਉੱਤੇ ਵੇਚ ਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.