1 ਇਤਿਹਾਸ 22

ਉਸ ਨੇ ਉਹਨਾਂ ਨੂੰ ਆਖਿਆ, “ਕੀ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਨਹੀਂ ਹੈ? ਅਤੇ ਕੀ ਉਸ ਨੇ ਤੁਹਾਨੂੰ ਹਰ ਪਾਸੇ ਆਰਾਮ ਨਹੀਂ ਦਿੱਤਾ? ਕਿਉਂਕਿ ਉਸਨੇ ਧਰਤੀ ਦੇ ਵਾਸੀਆਂ ਨੂੰ ਮੇਰੇ ਹੱਥਾਂ ਵਿੱਚ ਦੇ ਦਿੱਤਾ ਹੈ, ਅਤੇ ਧਰਤੀ ਯਾਹਵੇਹ ਅਤੇ ਉਸਦੇ ਲੋਕਾਂ ਦੇ ਅਧੀਨ ਹੈ।

1 Chronicles 22:18 (UKJV) Is not the LORD your God with you? and has he not given you rest on every side? for he has given the inhabitants of the land into mine hand; and the land is subdued before the LORD, and before his people.

16ਸੋਨੇ, ਚਾਂਦੀ, ਪਿੱਤਲ ਅਤੇ ਲੋਹੇ ਦੀ ਤਾਂ ਗਿਣਤੀ ਹੀ ਨਹੀਂ, ਉੱਠ ਖੜਾ ਹੋ, ਲੱਕ ਬੰਨ ਕੇ ਕੰਮ ਕਰ, ਯਾਹਵੇਹ ਤੇਰੇ ਅੰਗ-ਸੰਗ ਹੋਵੇ।”

17ਤਦ ਦਾਵੀਦ ਨੇ ਇਸਰਾਏਲ ਦੇ ਸਾਰੇ ਆਗੂਆਂ ਨੂੰ ਆਪਣੇ ਪੁੱਤਰ ਸ਼ਲੋਮੋਨ ਦੀ ਸਹਾਇਤਾ ਕਰਨ ਦਾ ਹੁਕਮ ਦਿੱਤਾ।

18ਉਸ ਨੇ ਉਹਨਾਂ ਨੂੰ ਆਖਿਆ, “ਕੀ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਨਾਲ ਨਹੀਂ ਹੈ? ਅਤੇ ਕੀ ਉਸ ਨੇ ਤੁਹਾਨੂੰ ਹਰ ਪਾਸੇ ਆਰਾਮ ਨਹੀਂ ਦਿੱਤਾ? ਕਿਉਂਕਿ ਉਸਨੇ ਧਰਤੀ ਦੇ ਵਾਸੀਆਂ ਨੂੰ ਮੇਰੇ ਹੱਥਾਂ ਵਿੱਚ ਦੇ ਦਿੱਤਾ ਹੈ, ਅਤੇ ਧਰਤੀ ਯਾਹਵੇਹ ਅਤੇ ਉਸਦੇ ਲੋਕਾਂ ਦੇ ਅਧੀਨ ਹੈ।

19ਹੁਣ ਆਪਣੇ ਮਨ ਅਤੇ ਆਤਮਾ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਭਾਲਣ ਲਈ ਸਮਰਪਿਤ ਕਰ। ਯਾਹਵੇਹ ਪਰਮੇਸ਼ਵਰ ਦੇ ਅਸਥਾਨ ਨੂੰ ਬਣਾਉਣਾ ਸ਼ੁਰੂ ਕਰ, ਤਾਂ ਜੋ ਤੁਸੀਂ ਯਾਹਵੇਹ ਦੇ ਨੇਮ ਦੇ ਸੰਦੂਕ ਅਤੇ ਪਰਮੇਸ਼ਵਰ ਨਾਲ ਸਬੰਧਤ ਪਵਿੱਤਰ ਵਸਤੂਆਂ ਨੂੰ ਮੰਦਰ ਵਿੱਚ ਲਿਆ ਸਕੋ ਜੋ ਯਾਹਵੇਹ ਦੇ ਨਾਮ ਲਈ ਬਣਾਇਆ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.