1 ਇਤਿਹਾਸ 23

ਦਾਵੀਦ ਨੇ ਆਖਿਆ, “ਇਨ੍ਹਾਂ ਵਿੱਚੋਂ ਚੌਵੀ ਹਜ਼ਾਰ ਯਾਹਵੇਹ ਦੇ ਭਵਨ ਦੇ ਕੰਮ ਦੇ ਮੁਖੀਏ ਹੋਣਗੇ ਅਤੇ ਛੇ ਹਜ਼ਾਰ ਅਧਿਕਾਰੀ ਅਤੇ ਨਿਆਂਕਾਰ ਹੋਣਗੇ।

1 Chronicles 23:4 (UKJV) Of which, twenty and four thousand were to set forward the work of the house of the LORD; and six thousand were officers and judges:

2ਉਸ ਨੇ ਇਸਰਾਏਲ ਦੇ ਸਾਰੇ ਸਰਦਾਰਾਂ ਨੂੰ ਜਾਜਕਾਂ ਅਤੇ ਲੇਵੀਆਂ ਸਣੇ ਇਕੱਠਿਆਂ ਕੀਤਾ।

3ਤੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੇਵੀਆਂ ਦੀ ਗਿਣਤੀ ਕੀਤੀ ਗਈ ਅਤੇ ਮਨੁੱਖਾਂ ਦੀ ਕੁੱਲ ਗਿਣਤੀ ਅਠੱਤੀ ਹਜ਼ਾਰ ਸੀ।

4ਦਾਵੀਦ ਨੇ ਆਖਿਆ, “ਇਨ੍ਹਾਂ ਵਿੱਚੋਂ ਚੌਵੀ ਹਜ਼ਾਰ ਯਾਹਵੇਹ ਦੇ ਭਵਨ ਦੇ ਕੰਮ ਦੇ ਮੁਖੀਏ ਹੋਣਗੇ ਅਤੇ ਛੇ ਹਜ਼ਾਰ ਅਧਿਕਾਰੀ ਅਤੇ ਨਿਆਂਕਾਰ ਹੋਣਗੇ।

5ਅਤੇ ਚਾਰ ਹਜ਼ਾਰ ਦਰਬਾਨ ਸਨ ਅਤੇ ਚਾਰ ਹਜ਼ਾਰ ਉਨ੍ਹਾਂ ਸਾਜ਼ਾਂ ਅਤੇ ਵਜੰਤ੍ਰਾਂ ਨੂੰ ਵਜਾਉਂਦੇ ਸਨ ਜਿਹੜੇ ਮੈਂ, ਦਾਵੀਦ ਨੇ ਆਖਿਆ ਹੈ, ਯਾਹਵੇਹ ਦੀ ਉਸਤਤ ਲਈ ਬਣਾਏ ਸਨ।”

6ਦਾਵੀਦ ਨੇ ਲੇਵੀਆਂ ਨੂੰ ਲੇਵੀ ਦੇ ਪੁੱਤਰਾਂ ਦੇ ਅਨੁਸਾਰ ਵੰਡਿਆ: ਗੇਰਸ਼ੋਨ, ਕੋਹਾਥ ਅਤੇ ਮੇਰਾਰੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.