5ਇਸ ਤਰ੍ਹਾਂ ਪਰਚੀਆਂ ਪਾ ਕੇ ਉਹ ਬਰਾਬਰ ਵੰਡੇ ਗਏ ਕਿਉਂ ਜੋ ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਨਾਲੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਪਵਿੱਤਰ ਸਥਾਨ ਦੇ ਸਰਦਾਰ ਅਤੇ ਪਰਮੇਸ਼ਵਰ ਦੇ ਸਰਦਾਰ ਸਨ।
6ਇੱਕ ਲੇਵੀ ਨਥਾਨੇਲ ਦੇ ਪੁੱਤਰ ਸ਼ਮਅਯਾਹ ਲਿਖਾਰੀ ਨੇ ਰਾਜੇ ਅਤੇ ਅਧਿਕਾਰੀਆਂ ਦੀ ਹਜ਼ੂਰੀ ਵਿੱਚ ਉਹਨਾਂ ਦੇ ਨਾਮ ਲਿਖੇ: ਸਾਦੋਕ ਜਾਜਕ, ਅਬੀਯਾਥਰ ਦਾ ਪੁੱਤਰ ਅਹੀਮੇਲੇਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣਿਆਂ ਦੇ ਮੁਖੀਏ ਦੇ ਸਨਮੁਖ ਲਿਖਿਆ। ਇੱਕ ਪਰਿਵਾਰ ਅਲਆਜ਼ਾਰ ਤੋਂ ਅਤੇ ਫਿਰ ਇੱਕ ਈਥਾਮਾਰ ਤੋਂ ਲਿਆ ਜਾ ਰਿਹਾ ਹੈ।
7ਪਹਿਲੀ ਪਰਚੀ ਯਹੋਯਾਰੀਬ ਦੀ ਨਿੱਕਲੀ, ਦੂਸਰੀ ਯਦਾਯਾਹ ਦੀ,
8ਤੀਸਰੀ ਹਰੀਮ ਦੀ, ਚੌਥੀ ਸੀਓਰੀਮ ਦੀ,
9ਪੰਜਵੀਂ ਮਲਕੀਯਾਹ ਦੀ, ਛੇਵੀਂ ਮਿਯਾਮੀਨ ਦੀ,