20ਉਹਨਾਂ ਦੇ ਭਰਾਂ ਲੇਵੀਆਂ ਨੂੰ ਪਰਮੇਸ਼ਵਰ ਦੇ ਭਵਨ ਦੇ ਖਜ਼ਾਨਿਆਂ ਅਤੇ ਸਮਰਪਿਤ ਵਸਤੂਆਂ ਦੇ ਖ਼ਜ਼ਾਨਿਆਂ ਦਾ ਮੁਖੀ ਬਣਾਇਆ ਗਿਆ ਸੀ।
21ਲਾਦਾਨ ਦੇ ਪੁੱਤਰਾਂ ਦੇ ਵਿਖੇ ਲਾਦਾਨ ਗੇਰਸ਼ੋਨੀ ਦੇ ਪੁੱਤਰ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਲਾਦਾਨ ਗੇਰਸ਼ੋਨੀ ਦਾ ਪੁੱਤਰ ਯਹੀਏਲੀ ਸੀ
22ਯਹੀਏਲੀ ਦੇ ਪੁੱਤਰ ਜ਼ੇਥਾਮ ਅਤੇ ਉਸਦਾ ਭਰਾ ਯੋਏਲ। ਉਹ ਯਾਹਵੇਹ ਦੇ ਭਵਨ ਦੇ ਖਜ਼ਾਨਿਆਂ ਦੇ ਮੁਖੀ ਸਨ।
23ਅਮਰਾਮੀਆਂ, ਇਜ਼ਹਾਰੀਆਂ, ਹਬਰੋਨੀਆਂ ਅਤੇ ਉਜ਼ੀਏਲੀਆਂ ਵਿੱਚੋਂ:
24ਮੋਸ਼ੇਹ ਦੇ ਪੁੱਤਰ ਗੇਰਸ਼ੋਮ ਦੇ ਪੁੱਤਰ ਸ਼ੂਬਾਏਲ ਖਜ਼ਾਨਿਆਂ ਦਾ ਅਧਿਕਾਰੀ ਸੀ।