1ਦਰਬਾਨਾਂ ਦੀ ਵੰਡ: ਕੋਰਹੀਆਂ ਵਿੱਚੋਂ: ਕੋਰਾਹ ਦਾ ਪੁੱਤਰ ਮਸ਼ੇਲਮਯਾਹ, ਜੋ ਆਸਾਫ਼ ਦੇ ਪੁੱਤਰਾਂ ਵਿੱਚੋਂ ਇੱਕ ਸੀ।
2ਮਸ਼ੇਲਮਯਾਹ ਦੇ ਪੁੱਤਰ ਸਨ: ਜ਼ਕਰਯਾਹ ਜੇਠਾ, ਯਦੀਏਲ ਦੂਸਰਾ, ਜ਼ਬਦਯਾਹ ਤੀਸਰਾ, ਯਥਨੀਏਲ ਚੌਥਾ,
3ਏਲਾਮ ਪੰਜਵਾਂ, ਯਹੋਹਾਨਾਨ ਛੇਵਾਂ ਅਤੇ ਅਲੀਹੋਏਨਈ ਸੱਤਵਾਂ।
4ਓਬੇਦ-ਅਦੋਮ ਦੇ ਵੀ ਪੁੱਤਰ ਸਨ: ਸ਼ਮਅਯਾਹ ਜੇਠਾ, ਦੂਸਰਾ ਯਹੋਜ਼ਾਬਾਦ, ਯੋਆਹ ਤੀਸਰਾ, ਸਾਕਾਰ ਚੌਥਾ, ਨਥਾਨੇਲ ਪੰਜਵਾਂ,
5ਅੰਮੀਏਲ ਛੇਵਾਂ, ਯਿੱਸਾਕਾਰ ਸੱਤਵਾਂ ਅਤੇ ਪੀਉਲੇਥਾਈ ਅੱਠਵਾਂ। (ਕਿਉਂਕਿ ਪਰਮੇਸ਼ਵਰ ਨੇ ਓਬੇਦ-ਅਦੋਮ ਨੂੰ ਅਸੀਸ ਦਿੱਤੀ ਸੀ।)