30ਹਬਰੋਨੀਆਂ ਵਿੱਚੋਂ: ਹਸ਼ਬਯਾਹ ਤੇ ਉਹ ਦੇ ਭਰਾ ਇੱਕ ਹਜ਼ਾਰ ਸੱਤ ਸੌ ਸੂਰਮੇ ਉਨ੍ਹਾਂ ਇਸਰਾਏਲੀਆਂ ਉੱਤੇ ਜਿਹੜੇ ਯਰਦਨ ਦੇ ਪਾਰ ਪੱਛਮ ਦੀ ਵੱਲ ਸਨ ਯਾਹਵੇਹ ਦੇ ਸਾਰੇ ਕੰਮ ਅਤੇ ਪਾਤਸ਼ਾਹ ਦੀ ਸੇਵਾ ਦੇ ਲਈ ਦੇਖਭਾਲ ਕਰਦੇ ਸਨ।
31ਜਿੱਥੋਂ ਤੱਕ ਹਬਰੋਨੀਆਂ ਲਈ, ਯਿਰਯਾਹ ਉਹਨਾਂ ਦੇ ਘਰਾਣਿਆਂ ਦੀ ਵੰਸ਼ਾਵਲੀ ਦੇ ਅਨੁਸਾਰ ਉਹਨਾਂ ਦਾ ਮੁਖੀ ਸੀ। (ਦਾਵੀਦ ਦੇ ਰਾਜ ਦੇ ਚਾਲੀਵੇਂ ਸਾਲ ਵਿੱਚ, ਲੇਖੇ ਵਿੱਚ ਖੋਜ ਕੀਤੀ ਗਈ ਅਤੇ ਹਬਰੋਨੀਆਂ ਵਿੱਚੋਂ ਯੋਗ ਆਦਮੀ ਗਿਲਆਦ ਦੇ ਯਾਜ਼ਰ ਵਿੱਚ ਪਾਏ ਗਏ।
32ਯਰੀਯਾਹ ਦੇ ਸਤਾਈ ਸੌ ਰਿਸ਼ਤੇਦਾਰ ਸਨ, ਜੋ ਯੋਗ ਆਦਮੀ ਅਤੇ ਪਰਿਵਾਰ ਦੇ ਮੁਖੀਏ ਸਨ ਅਤੇ ਰਾਜਾ ਦਾਵੀਦ ਨੇ ਉਹਨਾਂ ਨੂੰ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਦਾ ਹਰ ਕੰਮ ਜੋ ਪਰਮੇਸ਼ਵਰ ਨਾਲ ਸੰਬੰਧਿਤ ਹੈ ਅਤੇ ਰਾਜੇ ਦੇ ਕੰਮਾਂ ਲਈ ਨਿਯੁਕਤ ਕੀਤਾ ਸੀ।)