1 ਇਤਿਹਾਸ 26

ਹਬਰੋਨੀਆਂ ਵਿੱਚੋਂ: ਹਸ਼ਬਯਾਹ ਤੇ ਉਹ ਦੇ ਭਰਾ ਇੱਕ ਹਜ਼ਾਰ ਸੱਤ ਸੌ ਸੂਰਮੇ ਉਨ੍ਹਾਂ ਇਸਰਾਏਲੀਆਂ ਉੱਤੇ ਜਿਹੜੇ ਯਰਦਨ ਦੇ ਪਾਰ ਪੱਛਮ ਦੀ ਵੱਲ ਸਨ ਯਾਹਵੇਹ ਦੇ ਸਾਰੇ ਕੰਮ ਅਤੇ ਪਾਤਸ਼ਾਹ ਦੀ ਸੇਵਾ ਦੇ ਲਈ ਦੇਖਭਾਲ ਕਰਦੇ ਸਨ।

1 Chronicles 26:30 (UKJV) And of the Hebronites, Hashabiah and his brethren, men of valour, a thousand and seven hundred, were officers among them of Israel on this side Jordan westward in all the business of the LORD, and in the service of the king.

28ਅਤੇ ਸਭ ਕੁਝ ਸਮੂਏਲ ਦਰਸ਼ੀ ਅਤੇ ਕੀਸ਼ ਦੇ ਪੁੱਤਰ ਸ਼ਾਊਲ, ਨੇਰ ਦੇ ਪੁੱਤਰ ਅਬਨੇਰ ਅਤੇ ਯੋਆਬ ਦੇ ਪੁੱਤਰ ਨੇ ਸਮਰਪਿਤ ਕੀਤਾ। ਜ਼ੇਰੂਇਯਾਹ ਅਤੇ ਹੋਰ ਸਾਰੀਆਂ ਸਮਰਪਿਤ ਚੀਜ਼ਾਂ ਸ਼ਲੋਮੀਥ ਅਤੇ ਉਸਦੇ ਰਿਸ਼ਤੇਦਾਰਾਂ ਦੀ ਦੇਖਭਾਲ ਵਿੱਚ ਸਨ।)

29ਇਜ਼ਹਾਰੀਆਂ ਵੱਲੋਂ: ਕਨਨਯਾਹ ਅਤੇ ਉਸਦੇ ਪੁੱਤਰਾਂ ਨੂੰ ਭਵਨ ਤੋਂ ਦੂਰ ਇਸਰਾਏਲ ਦੇ ਅਧਿਕਾਰੀਆਂ ਅਤੇ ਨਿਆਂਕਾਰਾਂ ਵਜੋਂ ਕੰਮ ਸੌਂਪਿਆ ਗਿਆ ਸੀ।

30ਹਬਰੋਨੀਆਂ ਵਿੱਚੋਂ: ਹਸ਼ਬਯਾਹ ਤੇ ਉਹ ਦੇ ਭਰਾ ਇੱਕ ਹਜ਼ਾਰ ਸੱਤ ਸੌ ਸੂਰਮੇ ਉਨ੍ਹਾਂ ਇਸਰਾਏਲੀਆਂ ਉੱਤੇ ਜਿਹੜੇ ਯਰਦਨ ਦੇ ਪਾਰ ਪੱਛਮ ਦੀ ਵੱਲ ਸਨ ਯਾਹਵੇਹ ਦੇ ਸਾਰੇ ਕੰਮ ਅਤੇ ਪਾਤਸ਼ਾਹ ਦੀ ਸੇਵਾ ਦੇ ਲਈ ਦੇਖਭਾਲ ਕਰਦੇ ਸਨ।

31ਜਿੱਥੋਂ ਤੱਕ ਹਬਰੋਨੀਆਂ ਲਈ, ਯਿਰਯਾਹ ਉਹਨਾਂ ਦੇ ਘਰਾਣਿਆਂ ਦੀ ਵੰਸ਼ਾਵਲੀ ਦੇ ਅਨੁਸਾਰ ਉਹਨਾਂ ਦਾ ਮੁਖੀ ਸੀ। (ਦਾਵੀਦ ਦੇ ਰਾਜ ਦੇ ਚਾਲੀਵੇਂ ਸਾਲ ਵਿੱਚ, ਲੇਖੇ ਵਿੱਚ ਖੋਜ ਕੀਤੀ ਗਈ ਅਤੇ ਹਬਰੋਨੀਆਂ ਵਿੱਚੋਂ ਯੋਗ ਆਦਮੀ ਗਿਲਆਦ ਦੇ ਯਾਜ਼ਰ ਵਿੱਚ ਪਾਏ ਗਏ।

32ਯਰੀਯਾਹ ਦੇ ਸਤਾਈ ਸੌ ਰਿਸ਼ਤੇਦਾਰ ਸਨ, ਜੋ ਯੋਗ ਆਦਮੀ ਅਤੇ ਪਰਿਵਾਰ ਦੇ ਮੁਖੀਏ ਸਨ ਅਤੇ ਰਾਜਾ ਦਾਵੀਦ ਨੇ ਉਹਨਾਂ ਨੂੰ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਦਾ ਹਰ ਕੰਮ ਜੋ ਪਰਮੇਸ਼ਵਰ ਨਾਲ ਸੰਬੰਧਿਤ ਹੈ ਅਤੇ ਰਾਜੇ ਦੇ ਕੰਮਾਂ ਲਈ ਨਿਯੁਕਤ ਕੀਤਾ ਸੀ।)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.