26(ਸ਼ਲੋਮੋਥ ਅਤੇ ਉਸ ਦੇ ਰਿਸ਼ਤੇਦਾਰ ਦਾਵੀਦ ਪਾਤਸ਼ਾਹ ਦੁਆਰਾ, ਹਜ਼ਾਰਾਂ ਦੇ ਸੈਨਾਪਤੀ ਅਤੇ ਸੈਂਕੜਿਆਂ ਦੇ ਸੈਨਾਪਤੀ ਅਤੇ ਹੋਰ ਫ਼ੌਜੀ ਸਰਦਾਰਾਂ ਦੇ ਘਰਾਣਿਆਂ ਦੇ ਮੁਖੀਆਂ ਦੁਆਰਾ ਸਮਰਪਿਤ ਕੀਤੀਆਂ ਚੀਜ਼ਾਂ ਦੇ ਸਾਰੇ ਖਜ਼ਾਨਿਆਂ ਦੇ ਮੁਖੀ ਸਨ।
27ਲੜਾਈਆਂ ਦੀ ਲੁੱਟ ਵਿੱਚੋਂ ਉਨ੍ਹਾਂ ਨੇ ਪਰਮੇਸ਼ਵਰ ਦੇ ਭਵਨ ਦੇ ਉਸਾਰਨ ਲਈ ਉਨਾਂ ਨੂੰ ਅਰਪਣ ਕੀਤਾ।
28ਅਤੇ ਸਭ ਕੁਝ ਸਮੂਏਲ ਦਰਸ਼ੀ ਅਤੇ ਕੀਸ਼ ਦੇ ਪੁੱਤਰ ਸ਼ਾਊਲ, ਨੇਰ ਦੇ ਪੁੱਤਰ ਅਬਨੇਰ ਅਤੇ ਯੋਆਬ ਦੇ ਪੁੱਤਰ ਨੇ ਸਮਰਪਿਤ ਕੀਤਾ। ਜ਼ੇਰੂਇਯਾਹ ਅਤੇ ਹੋਰ ਸਾਰੀਆਂ ਸਮਰਪਿਤ ਚੀਜ਼ਾਂ ਸ਼ਲੋਮੀਥ ਅਤੇ ਉਸਦੇ ਰਿਸ਼ਤੇਦਾਰਾਂ ਦੀ ਦੇਖਭਾਲ ਵਿੱਚ ਸਨ।)
29ਇਜ਼ਹਾਰੀਆਂ ਵੱਲੋਂ: ਕਨਨਯਾਹ ਅਤੇ ਉਸਦੇ ਪੁੱਤਰਾਂ ਨੂੰ ਭਵਨ ਤੋਂ ਦੂਰ ਇਸਰਾਏਲ ਦੇ ਅਧਿਕਾਰੀਆਂ ਅਤੇ ਨਿਆਂਕਾਰਾਂ ਵਜੋਂ ਕੰਮ ਸੌਂਪਿਆ ਗਿਆ ਸੀ।
30ਹਬਰੋਨੀਆਂ ਵਿੱਚੋਂ: ਹਸ਼ਬਯਾਹ ਤੇ ਉਹ ਦੇ ਭਰਾ ਇੱਕ ਹਜ਼ਾਰ ਸੱਤ ਸੌ ਸੂਰਮੇ ਉਨ੍ਹਾਂ ਇਸਰਾਏਲੀਆਂ ਉੱਤੇ ਜਿਹੜੇ ਯਰਦਨ ਦੇ ਪਾਰ ਪੱਛਮ ਦੀ ਵੱਲ ਸਨ ਯਾਹਵੇਹ ਦੇ ਸਾਰੇ ਕੰਮ ਅਤੇ ਪਾਤਸ਼ਾਹ ਦੀ ਸੇਵਾ ਦੇ ਲਈ ਦੇਖਭਾਲ ਕਰਦੇ ਸਨ।