11ਅੱਠਵੇਂ ਮਹੀਨੇ ਦੇ ਲਈ ਅੱਠਵਾਂ ਸਰਦਾਰ ਹੁਸ਼ਾਥੀ ਸਿਬਕੀ ਜ਼ੇਰਾਹੀਆਂ ਵਿੱਚੋਂ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।
12ਨੌਵੇਂ ਮਹੀਨੇ ਦਾ ਨੌਵਾਂ, ਅਬੀਅਜ਼ਰ ਅਨਾਥੋਥ ਬਿਨਯਾਮੀਨੀ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।
13ਦਸਵੇਂ ਮਹੀਨੇ ਦਾ ਦਸਵਾਂ, ਨਟੋਫਾਥੀ, ਜ਼ੇਰਾਹੀ ਮਹਾਰਾਈ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।
14ਗਿਆਰਵੇਂ ਮਹੀਨੇ ਦਾ ਗਿਆਰਵਾਂ, ਬਨਾਯਾਹ ਪਿਰਾਥੋਨੀ ਸੀ, ਇੱਕ ਇਫ਼ਰਾਈਮ ਦਾ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।
15ਬਾਰ੍ਹਵੇਂ ਮਹੀਨੇ ਦਾ ਬਾਰ੍ਹਵਾਂ, ਆਥਨੀਏਲ ਦੇ ਘਰਾਣੇ ਵਿੱਚੋਂ ਨਟੋਫਾਥੀ ਹੇਲਦਈ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।