13ਦਸਵੇਂ ਮਹੀਨੇ ਦਾ ਦਸਵਾਂ, ਨਟੋਫਾਥੀ, ਜ਼ੇਰਾਹੀ ਮਹਾਰਾਈ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।
14ਗਿਆਰਵੇਂ ਮਹੀਨੇ ਦਾ ਗਿਆਰਵਾਂ, ਬਨਾਯਾਹ ਪਿਰਾਥੋਨੀ ਸੀ, ਇੱਕ ਇਫ਼ਰਾਈਮ ਦਾ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।
15ਬਾਰ੍ਹਵੇਂ ਮਹੀਨੇ ਦਾ ਬਾਰ੍ਹਵਾਂ, ਆਥਨੀਏਲ ਦੇ ਘਰਾਣੇ ਵਿੱਚੋਂ ਨਟੋਫਾਥੀ ਹੇਲਦਈ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।
16ਇਸਰਾਏਲ ਦੇ ਗੋਤਾਂ ਦੇ ਆਗੂ: ਰਊਬੇਨੀਆਂ ਦਾ ਹਾਕਮ: ਜ਼ਿਕਰੀ ਦਾ ਪੁੱਤਰ ਅਲੀਅਜ਼ਰ; ਸ਼ਿਮਓਨੀਆਂ ਦਾ: ਮਕਾਹ ਦਾ ਪੁੱਤਰ ਸ਼ਫਾਟਯਾਹ;
17ਲੇਵੀ ਦਾ: ਕਮੂਏਲ ਦਾ ਪੁੱਤਰ ਹਸ਼ਬਯਾਹ; ਹਾਰੋਨ ਦੀ ਅੰਸ: ਸਾਦੋਕ;