15ਬਾਰ੍ਹਵੇਂ ਮਹੀਨੇ ਦਾ ਬਾਰ੍ਹਵਾਂ, ਆਥਨੀਏਲ ਦੇ ਘਰਾਣੇ ਵਿੱਚੋਂ ਨਟੋਫਾਥੀ ਹੇਲਦਈ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।
16ਇਸਰਾਏਲ ਦੇ ਗੋਤਾਂ ਦੇ ਆਗੂ: ਰਊਬੇਨੀਆਂ ਦਾ ਹਾਕਮ: ਜ਼ਿਕਰੀ ਦਾ ਪੁੱਤਰ ਅਲੀਅਜ਼ਰ; ਸ਼ਿਮਓਨੀਆਂ ਦਾ: ਮਕਾਹ ਦਾ ਪੁੱਤਰ ਸ਼ਫਾਟਯਾਹ;
17ਲੇਵੀ ਦਾ: ਕਮੂਏਲ ਦਾ ਪੁੱਤਰ ਹਸ਼ਬਯਾਹ; ਹਾਰੋਨ ਦੀ ਅੰਸ: ਸਾਦੋਕ;
18ਯਹੂਦਾਹ ਦਾ: ਦਾਵੀਦ ਦਾ ਭਰਾ ਅਲੀਹੂ; ਯਿੱਸਾਕਾਰ ਦਾ: ਮੀਕਾਏਲ ਦਾ ਪੁੱਤਰ ਆਮਰੀ;
19ਜ਼ਬੂਲੁਨ ਦਾ: ਓਬਦਯਾਹ ਦਾ ਪੁੱਤਰ ਇਸ਼ਮਾਯਾਹ; ਨਫ਼ਤਾਲੀ ਦਾ: ਅਜ਼ਰੀਏਲ ਦਾ ਪੁੱਤਰ ਯਰੀਮੋਥ;