16ਅਤੇ ਚੜਾਵੇ ਦੀ ਰੋਟੀ ਦੀਆਂ ਮੇਜ਼ਾਂ ਦੀ ਮਿਣਤੀ ਦੇ ਅਨੁਸਾਰ ਹਰੇਕ ਮੇਜ਼ ਲਈ ਸੋਨਾ ਤੋਲ ਦਿੱਤਾ ਅਤੇ ਚਾਂਦੀ ਦੀਆਂ ਮੇਜ਼ਾਂ ਦੇ ਲਈ ਚਾਂਦੀ ਤੋਲ ਦਿੱਤੀ;
17ਕਾਂਟੇ, ਛਿੜਕਣ ਵਾਲੇ ਕਟੋਰੇ ਅਤੇ ਘੜੇ ਲਈ ਸ਼ੁੱਧ ਸੋਨੇ ਦਾ ਭਾਰ; ਹਰੇਕ ਸੋਨੇ ਦੇ ਕਟੋਰੇ ਲਈ ਸੋਨੇ ਦਾ ਭਾਰ; ਹਰ ਚਾਂਦੀ ਦੇ ਕਟੋਰੇ ਲਈ ਚਾਂਦੀ ਦਾ ਭਾਰ;
18ਅਤੇ ਧੂਪ ਦੀ ਜਗਵੇਦੀ ਲਈ ਸ਼ੁੱਧ ਸੋਨੇ ਦਾ ਭਾਰ। ਉਸਨੇ ਉਸਨੂੰ ਰੱਥ ਦੀ ਯੋਜਨਾ ਵੀ ਦਿੱਤੀ, ਅਰਥਾਤ, ਸੋਨੇ ਦੇ ਕਰੂਬੀ ਜੋ ਆਪਣੇ ਖੰਭ ਫੈਲਾਉਂਦੇ ਹਨ ਅਤੇ ਯਾਹਵੇਹ ਦੇ ਨੇਮ ਦੇ ਸੰਦੂਕ ਉੱਤੇ ਪੜਦਾ ਕਰਦੇ ਹਨ।
19ਦਾਵੀਦ ਨੇ ਕਿਹਾ, “ਇਹ ਸਭ ਕੁਝ ਮੇਰੇ ਉੱਤੇ ਯਾਹਵੇਹ ਦੇ ਹੱਥ ਦੇ ਨਤੀਜੇ ਵਜੋਂ ਲਿਖਤੀ ਰੂਪ ਵਿੱਚ ਹੈ, ਅਤੇ ਉਸਨੇ ਮੈਨੂੰ ਯੋਜਨਾ ਦੇ ਸਾਰੇ ਵੇਰਵਿਆਂ ਨੂੰ ਸਮਝਣ ਦੇ ਯੋਗ ਬਣਾਇਆ ਹੈ।”
20ਅਤੇ ਦਾਵੀਦ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਆਖਿਆ, “ਤਕੜਾ ਅਤੇ ਸੂਰਮਾ ਹੋ ਅਤੇ ਕੰਮ ਕਰ, ਨਾ ਡਰ ਅਤੇ ਨਾ ਘਬਰਾ, ਕਿਉਂ ਜੋ ਯਾਹਵੇਹ ਪਰਮੇਸ਼ਵਰ ਅਰਥਾਤ ਮੇਰਾ ਪਰਮੇਸ਼ਵਰ ਤੇਰੇ ਅੰਗ-ਸੰਗ ਹੈ, ਉਹ ਤੈਨੂੰ ਨਾ ਭੁੱਲੇਗਾ ਅਤੇ ਨਾ ਤੈਨੂੰ ਤਿਆਗੇਗਾ ਜਦ ਤੱਕ ਯਾਹਵੇਹ ਦੇ ਭਵਨ ਦੀ ਟਹਿਲ ਸੇਵਾ ਲਈ ਸਾਰਾ ਕੰਮ ਸੰਪੂਰਨ ਨਾ ਹੋਵੇ।