1 ਇਤਿਹਾਸ 28

ਦਾਵੀਦ ਨੇ ਕਿਹਾ, “ਇਹ ਸਭ ਕੁਝ ਮੇਰੇ ਉੱਤੇ ਯਾਹਵੇਹ ਦੇ ਹੱਥ ਦੇ ਨਤੀਜੇ ਵਜੋਂ ਲਿਖਤੀ ਰੂਪ ਵਿੱਚ ਹੈ, ਅਤੇ ਉਸਨੇ ਮੈਨੂੰ ਯੋਜਨਾ ਦੇ ਸਾਰੇ ਵੇਰਵਿਆਂ ਨੂੰ ਸਮਝਣ ਦੇ ਯੋਗ ਬਣਾਇਆ ਹੈ।”

1 Chronicles 28:19 (UKJV) All this, said David, the LORD made me understand in writing by his hand upon me, even all the works of this pattern.

17ਕਾਂਟੇ, ਛਿੜਕਣ ਵਾਲੇ ਕਟੋਰੇ ਅਤੇ ਘੜੇ ਲਈ ਸ਼ੁੱਧ ਸੋਨੇ ਦਾ ਭਾਰ; ਹਰੇਕ ਸੋਨੇ ਦੇ ਕਟੋਰੇ ਲਈ ਸੋਨੇ ਦਾ ਭਾਰ; ਹਰ ਚਾਂਦੀ ਦੇ ਕਟੋਰੇ ਲਈ ਚਾਂਦੀ ਦਾ ਭਾਰ;

18ਅਤੇ ਧੂਪ ਦੀ ਜਗਵੇਦੀ ਲਈ ਸ਼ੁੱਧ ਸੋਨੇ ਦਾ ਭਾਰ। ਉਸਨੇ ਉਸਨੂੰ ਰੱਥ ਦੀ ਯੋਜਨਾ ਵੀ ਦਿੱਤੀ, ਅਰਥਾਤ, ਸੋਨੇ ਦੇ ਕਰੂਬੀ ਜੋ ਆਪਣੇ ਖੰਭ ਫੈਲਾਉਂਦੇ ਹਨ ਅਤੇ ਯਾਹਵੇਹ ਦੇ ਨੇਮ ਦੇ ਸੰਦੂਕ ਉੱਤੇ ਪੜਦਾ ਕਰਦੇ ਹਨ।

19ਦਾਵੀਦ ਨੇ ਕਿਹਾ, “ਇਹ ਸਭ ਕੁਝ ਮੇਰੇ ਉੱਤੇ ਯਾਹਵੇਹ ਦੇ ਹੱਥ ਦੇ ਨਤੀਜੇ ਵਜੋਂ ਲਿਖਤੀ ਰੂਪ ਵਿੱਚ ਹੈ, ਅਤੇ ਉਸਨੇ ਮੈਨੂੰ ਯੋਜਨਾ ਦੇ ਸਾਰੇ ਵੇਰਵਿਆਂ ਨੂੰ ਸਮਝਣ ਦੇ ਯੋਗ ਬਣਾਇਆ ਹੈ।”

20ਅਤੇ ਦਾਵੀਦ ਨੇ ਆਪਣੇ ਪੁੱਤਰ ਸ਼ਲੋਮੋਨ ਨੂੰ ਆਖਿਆ, “ਤਕੜਾ ਅਤੇ ਸੂਰਮਾ ਹੋ ਅਤੇ ਕੰਮ ਕਰ, ਨਾ ਡਰ ਅਤੇ ਨਾ ਘਬਰਾ, ਕਿਉਂ ਜੋ ਯਾਹਵੇਹ ਪਰਮੇਸ਼ਵਰ ਅਰਥਾਤ ਮੇਰਾ ਪਰਮੇਸ਼ਵਰ ਤੇਰੇ ਅੰਗ-ਸੰਗ ਹੈ, ਉਹ ਤੈਨੂੰ ਨਾ ਭੁੱਲੇਗਾ ਅਤੇ ਨਾ ਤੈਨੂੰ ਤਿਆਗੇਗਾ ਜਦ ਤੱਕ ਯਾਹਵੇਹ ਦੇ ਭਵਨ ਦੀ ਟਹਿਲ ਸੇਵਾ ਲਈ ਸਾਰਾ ਕੰਮ ਸੰਪੂਰਨ ਨਾ ਹੋਵੇ।

21ਜਾਜਕਾਂ ਅਤੇ ਲੇਵੀਆਂ ਦੀਆਂ ਟੋਲੀਆਂ ਪਰਮੇਸ਼ਵਰ ਦੇ ਭਵਨ ਦੇ ਸਾਰੇ ਕੰਮ ਲਈ ਤਿਆਰ ਹਨ, ਅਤੇ ਹਰ ਇਛੁੱਕ ਵਿਅਕਤੀ ਜੋ ਕਿਸੇ ਵੀ ਕੰਮ ਵਿੱਚ ਮਾਹਰ ਹੈ, ਹਰ ਕੰਮ ਵਿੱਚ ਤੁਹਾਡੀ ਮਦਦ ਕਰੇਗਾ। ਅਧਿਕਾਰੀ ਅਤੇ ਸਾਰੇ ਲੋਕ ਤੁਹਾਡੇ ਹਰ ਹੁਕਮ ਨੂੰ ਮੰਨਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.