1 ਇਤਿਹਾਸ 29

ਉਸ ਦਿਨ ਉਹਨਾਂ ਨੇ ਯਾਹਵੇਹ ਦੀ ਹਜ਼ੂਰੀ ਵਿੱਚ ਬੜੇ ਅਨੰਦ ਨਾਲ ਖਾਧਾ ਅਤੇ ਪੀਤਾ। ਫਿਰ ਉਹਨਾਂ ਨੇ ਦਾਵੀਦ ਦੇ ਪੁੱਤਰ ਸ਼ਲੋਮੋਨ ਨੂੰ ਦੂਜੀ ਵਾਰ ਰਾਜਾ ਮੰਨ ਲਿਆ, ਉਸ ਨੂੰ ਯਾਹਵੇਹ ਦੇ ਸਾਹਮਣੇ ਰਾਜਾ ਬਣਨ ਲਈ ਅਤੇ ਸਾਦੋਕ ਨੂੰ ਜਾਜਕ ਬਣਨ ਲਈ ਮਸਹ ਕੀਤਾ।

1 Chronicles 29:22 (UKJV) And did eat and drink before the LORD on that day with great gladness. And they made Solomon the son of David king the second time, and anointed him unto the LORD to be the chief governor, and Zadok to be priest.

20ਤਦ ਦਾਵੀਦ ਨੇ ਸਾਰੀ ਸਭਾ ਨੂੰ ਆਖਿਆ, “ਯਾਹਵੇਹ ਆਪਣੇ ਪਰਮੇਸ਼ਵਰ ਦੀ ਉਸਤਤ ਕਰੋ।” ਇਸ ਲਈ ਉਹਨਾਂ ਸਾਰਿਆਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੀ ਉਸਤਤ ਕੀਤੀ। ਉਹਨਾਂ ਨੇ ਆਪਣੇ ਆਪ ਨੂੰ ਯਾਹਵੇਹ ਅਤੇ ਰਾਜੇ ਅੱਗੇ ਮੱਥਾ ਟੇਕਿਆ।

21ਅਗਲੇ ਦਿਨ ਉਹਨਾਂ ਨੇ ਯਾਹਵੇਹ ਦੇ ਅੱਗੇ ਬਲੀਆਂ ਚੜ੍ਹਾਈਆਂ ਅਤੇ ਉਸ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ: ਇੱਕ ਹਜ਼ਾਰ ਬਲਦ, ਇੱਕ ਹਜ਼ਾਰ ਭੇਡੂ ਅਤੇ ਇੱਕ ਹਜ਼ਾਰ ਭੇਡ ਦੇ ਬੱਚੇ ਅਤੇ ਉਹਨਾਂ ਦੀਆਂ ਪੀਣ ਦੀਆਂ ਭੇਟਾਂ ਅਤੇ ਸਾਰੇ ਇਸਰਾਏਲ ਦੇ ਲਈ ਬਹੁਤਾਤ ਵਿੱਚ ਹੋਰ ਬਲੀਦਾਨ।

22ਉਸ ਦਿਨ ਉਹਨਾਂ ਨੇ ਯਾਹਵੇਹ ਦੀ ਹਜ਼ੂਰੀ ਵਿੱਚ ਬੜੇ ਅਨੰਦ ਨਾਲ ਖਾਧਾ ਅਤੇ ਪੀਤਾ। ਫਿਰ ਉਹਨਾਂ ਨੇ ਦਾਵੀਦ ਦੇ ਪੁੱਤਰ ਸ਼ਲੋਮੋਨ ਨੂੰ ਦੂਜੀ ਵਾਰ ਰਾਜਾ ਮੰਨ ਲਿਆ, ਉਸ ਨੂੰ ਯਾਹਵੇਹ ਦੇ ਸਾਹਮਣੇ ਰਾਜਾ ਬਣਨ ਲਈ ਅਤੇ ਸਾਦੋਕ ਨੂੰ ਜਾਜਕ ਬਣਨ ਲਈ ਮਸਹ ਕੀਤਾ।

23ਸੋ ਸ਼ਲੋਮੋਨ ਆਪਣੇ ਪਿਤਾ ਦਾਵੀਦ ਦੀ ਥਾਂ ਉੱਤੇ ਯਾਹਵੇਹ ਦੇ ਸਿੰਘਾਸਣ ਉੱਤੇ ਰਾਜਾ ਬਣਿਆ। ਉਹ ਖੁਸ਼ਹਾਲ ਹੋਇਆ ਅਤੇ ਸਾਰੇ ਇਸਰਾਏਲ ਨੇ ਉਸਦਾ ਕਹਿਣਾ ਮੰਨਿਆ।

24ਅਤੇ ਸਾਰੇ ਸਰਦਾਰ, ਸੂਰਮੇ, ਦਾਵੀਦ ਪਾਤਸ਼ਾਹ ਦੇ ਸਾਰੇ ਪੁੱਤਰ ਵੀ ਸ਼ਲੋਮੋਨ ਪਾਤਸ਼ਾਹ ਦੇ ਆਗਿਆਕਾਰੀ ਹੋਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.