1 ਇਤਿਹਾਸ 29

ਉਹ ਲੰਮੀ ਉਮਰ, ਦੌਲਤ ਅਤੇ ਇੱਜ਼ਤ ਦਾ ਆਨੰਦ ਮਾਣਦਿਆਂ ਬੁਢਾਪੇ ਵਿੱਚ ਮਰ ਗਿਆ। ਉਸ ਦਾ ਪੁੱਤਰ ਸ਼ਲੋਮੋਨ ਉਸ ਤੋਂ ਬਾਅਦ ਰਾਜਾ ਬਣਿਆ।

1 Chronicles 29:28 (UKJV) And he died in a good old age, full of days, riches, and honour: and Solomon his son reigned in his position.

26ਯੱਸੀ ਦਾ ਪੁੱਤਰ ਦਾਵੀਦ ਸਾਰੇ ਇਸਰਾਏਲ ਦਾ ਪਾਤਸ਼ਾਹ ਸੀ।

27ਉਸ ਨੇ ਇਸਰਾਏਲ ਉੱਤੇ ਚਾਲੀ ਸਾਲ ਰਾਜ ਕੀਤਾ, ਹੇਬਰੋਨ ਵਿੱਚ ਸੱਤ ਅਤੇ ਯੇਰੂਸ਼ਲੇਮ ਵਿੱਚ ਤੇਤੀ ਸਾਲ।

28ਉਹ ਲੰਮੀ ਉਮਰ, ਦੌਲਤ ਅਤੇ ਇੱਜ਼ਤ ਦਾ ਆਨੰਦ ਮਾਣਦਿਆਂ ਬੁਢਾਪੇ ਵਿੱਚ ਮਰ ਗਿਆ। ਉਸ ਦਾ ਪੁੱਤਰ ਸ਼ਲੋਮੋਨ ਉਸ ਤੋਂ ਬਾਅਦ ਰਾਜਾ ਬਣਿਆ।

29ਅਤੇ ਦਾਵੀਦ ਪਾਤਸ਼ਾਹ ਘਟਨਾਵਾਂ ਆਦ ਤੋਂ ਲੈ ਕੇ ਅੰਤ ਤੱਕ, ਵੇਖੋ, ਉਹ ਸਮੂਏਲ ਦਰਸ਼ੀ ਦੇ ਇਤਿਹਾਸ ਵਿੱਚ ਅਤੇ ਨਾਥਾਨ ਨਬੀ ਦੇ ਇਤਿਹਾਸ ਵਿੱਚ ਅਤੇ ਗਾਦ ਦਰਸ਼ੀ ਦੇ ਇਤਿਹਾਸ ਵਿੱਚ ਲਿਖਿਆ ਹੈ।

30ਅਰਥਾਤ ਉਸ ਦੇ ਸਾਰੇ ਰਾਜ ਅਤੇ ਬਲ ਦਾ ਵਰਨਣ ਅਤੇ ਜਿਹੜੇ-ਜਿਹੜੇ ਸਮੇਂ ਉਸ ਉੱਤੇ ਅਤੇ ਇਸਰਾਏਲ ਉੱਤੇ ਅਤੇ ਸਾਰੇ ਦੇਸ਼ਾਂ ਦੀਆਂ ਸਾਰੀਆਂ ਰਾਜਧਾਨੀਆਂ ਉੱਤੇ ਵਰਤਮਾਨ ਹੋਏ ਸਨ ਉਨ੍ਹਾਂ ਦਾ ਹਾਲ ਸਭ ਲਿਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.