1 ਇਤਿਹਾਸ 4

ਇਹ ਫ਼ਿਰਾਊਨ ਦੀ ਧੀ ਬਿਥਯਾਹ ਦੇ ਬੱਚੇ ਸਨ ਜਿਸ ਦੇ ਨਾਲ ਮੇਰਦ ਨੇ ਵਿਆਹ ਕੀਤਾ ਸੀ। ਯਹੂਦਾਹ ਦੇ ਗੋਤ ਵਿੱਚੋਂ ਉਸਦੀ ਪਤਨੀ ਨੇ ਗਦੋਰ ਦੇ ਪਿਤਾ ਯੇਰਦ, ਸੋਕੋ ਦੇ ਪਿਤਾ ਹੇਬਰ ਅਤੇ ਜ਼ਾਨੋਆਹ ਦੇ ਪਿਤਾ ਯਕੂਥੀਏਲ ਨੂੰ ਜਨਮ ਦਿੱਤਾ।

1 Chronicles 4:18 (UKJV) And his wife Jehudijah bare Jered the father of Gedor, and Heber the father of Socho, and Jekuthiel the father of Zanoah. And these are the sons of Bithiah the daughter of Pharaoh, which Mered took.

16ਯਹਲਲੇਲ ਦੇ ਪੁੱਤਰ: ਜ਼ੀਫ਼, ਜ਼ੀਫ਼ਾਹ, ਤੀਰਯਾ ਅਤੇ ਅਸਰੇਲ।

17ਅਜ਼ਰਾਹ ਦੇ ਪੁੱਤਰ ਯਥੇਰ: ਮੇਰਦ, ਏਫਰ ਅਤੇ ਜਾਲੋਨ। ਮੇਰਦ ਦੀ ਇੱਕ ਪਤਨੀ ਨੇ ਮਿਰਯਮ, ਸ਼ੰਮਈ ਅਤੇ ਅਸ਼ਤਮੋਆ ਦੇ ਪਿਤਾ ਯਿਸ਼ਬਾਹ ਨੂੰ ਜਨਮ ਦਿੱਤਾ।

18ਇਹ ਫ਼ਿਰਾਊਨ ਦੀ ਧੀ ਬਿਥਯਾਹ ਦੇ ਬੱਚੇ ਸਨ ਜਿਸ ਦੇ ਨਾਲ ਮੇਰਦ ਨੇ ਵਿਆਹ ਕੀਤਾ ਸੀ। ਯਹੂਦਾਹ ਦੇ ਗੋਤ ਵਿੱਚੋਂ ਉਸਦੀ ਪਤਨੀ ਨੇ ਗਦੋਰ ਦੇ ਪਿਤਾ ਯੇਰਦ, ਸੋਕੋ ਦੇ ਪਿਤਾ ਹੇਬਰ ਅਤੇ ਜ਼ਾਨੋਆਹ ਦੇ ਪਿਤਾ ਯਕੂਥੀਏਲ ਨੂੰ ਜਨਮ ਦਿੱਤਾ।

19ਹੋਦੀਯਾਹ ਦੀ ਪਤਨੀ ਦੇ ਪੁੱਤਰ, ਨਹਮ ਦੀ ਭੈਣ: ਗਾਰਮੀ ਕੇਲਾਹ ਦਾ ਪਿਤਾ ਅਤੇ ਮਕਾਹਥੀ ਅਸ਼ਤਮੋਆ।

20ਸ਼ੀਮੋਨ ਦੇ ਪੁੱਤਰ: ਅਮਨੋਨ, ਰਿੰਨਾਹ, ਬਨ-ਹਾਨਾਨ ਅਤੇ ਤਿਲੋਨ। ਈਸ਼ੀ ਦੇ ਪੁੱਤਰ: ਜ਼ੋਹੇਥ ਅਤੇ ਬਨ-ਜ਼ੋਹੇਥ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.