36ਅਤੇ ਅਲਯੋਏਨਈ ਤੇ ਯਅਕਬਾਹ ਤੇ ਯਸ਼ੋਹਾਯਾ ਤੇ ਅਸ਼ਾਯਾਹ ਤੇ ਅਦੀਏਲ ਤੇ ਯਿਸੀਮਿਏਲ ਤੇ ਬਨਾਯਾਹ;
37ਅਤੇ ਸ਼ਿਫਈ ਦਾ ਪੁੱਤਰ ਜ਼ੀਜ਼ਾ, ਅੱਲੋਨ ਦਾ ਪੁੱਤਰ, ਯਦਾਯਾਹ ਦਾ ਪੁੱਤਰ, ਸ਼ਿਮਰੀ ਦਾ ਪੁੱਤਰ, ਸ਼ਮਅਯਾਹ ਦਾ ਪੁੱਤਰ।
38ਉੱਪਰ ਦਿੱਤੇ ਨਾਵਾਂ ਦੇ ਅਨੁਸਾਰ ਉਹ ਆਦਮੀ ਆਪਣੇ ਗੋਤ ਦੇ ਆਗੂ ਸਨ। ਅਤੇ ਉਹਨਾਂ ਦੇ ਪਰਿਵਾਰ ਬਹੁਤ ਵਧ ਗਏ,
39ਅਤੇ ਉਹ ਗਦੋਰ ਤੋਂ ਬਾਹਰ ਉਸ ਘਾਟੀ ਦੇ ਪੂਰਬ ਤੱਕ ਆਪਣਿਆਂ ਇੱਜੜਾਂ ਲਈ ਚਰਾਗਾਹ ਲੱਭਣ ਗਏ।
40ਉਹਨਾਂ ਨੂੰ ਵਧੀਆ ਤੋਂ ਵਧੀਆ ਅਤੇ ਖੁੱਲ੍ਹੀ ਚਰਾਗਾਹ ਲੱਭੀ, ਅਤੇ ਉਹ ਦੇਸ ਵਿਸ਼ਾਲ, ਸ਼ਾਂਤੀ ਅਤੇ ਸੁੱਖ ਵਾਲਾ ਸੀ। ਕਿਉਂ ਜੋ ਹਾਮ ਦੇ ਲੋਕ ਉੱਥੇ ਸ਼ੁਰੂ ਤੋਂ ਰਹਿੰਦੇ ਸਨ।