38ਉੱਪਰ ਦਿੱਤੇ ਨਾਵਾਂ ਦੇ ਅਨੁਸਾਰ ਉਹ ਆਦਮੀ ਆਪਣੇ ਗੋਤ ਦੇ ਆਗੂ ਸਨ। ਅਤੇ ਉਹਨਾਂ ਦੇ ਪਰਿਵਾਰ ਬਹੁਤ ਵਧ ਗਏ,
39ਅਤੇ ਉਹ ਗਦੋਰ ਤੋਂ ਬਾਹਰ ਉਸ ਘਾਟੀ ਦੇ ਪੂਰਬ ਤੱਕ ਆਪਣਿਆਂ ਇੱਜੜਾਂ ਲਈ ਚਰਾਗਾਹ ਲੱਭਣ ਗਏ।
40ਉਹਨਾਂ ਨੂੰ ਵਧੀਆ ਤੋਂ ਵਧੀਆ ਅਤੇ ਖੁੱਲ੍ਹੀ ਚਰਾਗਾਹ ਲੱਭੀ, ਅਤੇ ਉਹ ਦੇਸ ਵਿਸ਼ਾਲ, ਸ਼ਾਂਤੀ ਅਤੇ ਸੁੱਖ ਵਾਲਾ ਸੀ। ਕਿਉਂ ਜੋ ਹਾਮ ਦੇ ਲੋਕ ਉੱਥੇ ਸ਼ੁਰੂ ਤੋਂ ਰਹਿੰਦੇ ਸਨ।
41ਅਤੇ ਉਹ ਜਿਨ੍ਹਾਂ ਦੇ ਨਾਮ ਲਿਖੇ ਗਏ ਹਨ, ਉਹਨਾਂ ਨੇ ਯਹੂਦੀਆਂ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਸਮੇਂ ਉਹਨਾਂ ਦੇ ਡੇਰਿਆਂ ਤੇ ਹਮਲਾ ਕੀਤਾ ਅਤੇ ਮਊਨੀਮ ਉੱਤੇ ਜਿਹੜੇ ਉੱਥੇ ਰਹਿੰਦੇ ਸਨ, ਉਹਨਾਂ ਪੂਰੀ ਤਰ੍ਹਾਂ ਨਸ਼ਟ ਹੋ ਗਏ ਤੇ ਆਪ ਉੱਥੇ ਰਹਿਣ ਲੱਗੇ ਕਿਉਂ ਜੋ ਉੱਥੇ ਉਹਨਾਂ ਦੇ ਇੱਜੜਾਂ ਚਾਰਾ ਸੀ।
42ਅਤੇ ਉਹਨਾਂ ਵਿੱਚੋਂ ਅਰਥਾਤ ਸ਼ਿਮਓਨ ਦੇ ਪੁੱਤਰਾਂ ਵਿੱਚੋਂ ਪੰਜ ਸੌ ਪੁਰਸ਼ ਸੇਈਰ ਦੇ ਪਹਾੜ ਉੱਤੇ ਗਏ ਅਤੇ ਉਹਨਾਂ ਦੇ ਮੁਖੀਏ ਈਸ਼ੀ ਦੇ ਪੁੱਤਰ ਪਲਟਯਾਹ ਤੇ ਨੇਰਯਾਹ ਤੇ ਰਫ਼ਾਯਾਹ ਤੇ ਉੱਜ਼ੀਏਲ ਸਨ।