3ਏਤਾਮ ਦੇ ਪੁੱਤਰ ਇਹ ਸਨ: ਯਿਜ਼ਰਏਲ, ਇਸਮਾ ਅਤੇ ਇਦਬਾਸ਼। ਉਹਨਾਂ ਦੀ ਭੈਣ ਦਾ ਨਾਂ ਹੈਜ਼ਲੇਲਪੋਨੀ ਸੀ।
4ਫਨੂਏਲ ਗਦੋਰ ਦਾ ਪਿਤਾ ਸੀ ਅਤੇ ਏਜ਼ਰ ਹੂਸ਼ਾਹ ਦਾ ਪਿਤਾ ਸੀ। ਇਹ ਬੈਤਲਹਮ ਦੇ ਪਿਤਾ ਅਫ਼ਰਾਥਾਹ ਦੇ ਜੇਠੇ ਹੂਰ ਦੇ ਪੁੱਤਰ ਸਨ।
5ਤਕੋਆ ਦੇ ਪਿਤਾ ਅਸ਼ਹੂਰ ਦੀਆਂ ਦੋ ਪਤਨੀਆਂ ਸਨ, ਹੇਲਾਹ ਅਤੇ ਨਾਰਾਹ।
6ਅਤੇ ਨਾਰਾਹ ਨੇ ਉਸ ਦੇ ਲਈ, ਅਹੁੱਜ਼ਾਮ ਤੇ ਹੇਫਰ ਤੇ ਤੇਮਨੀ ਤੇ ਹਾਅਹਸ਼ਤਾਰੀ ਨੂੰ ਜਨਮ ਦਿੱਤਾ। ਇਹ ਨਾਰਾਹ ਦੇ ਪੁੱਤਰ ਸਨ।
7ਹੇਲਾਹ ਦੇ ਪੁੱਤਰ: ਜ਼ੇਰੇਥ, ਜ਼ੋਹਰ, ਏਥਨਾਨ,