13ਪਰਿਵਾਰਾਂ ਅਨੁਸਾਰ ਉਹਨਾਂ ਦੇ ਰਿਸ਼ਤੇਦਾਰ ਸਨ: ਮੀਕਾਏਲ, ਮਸ਼ੁੱਲਾਮ, ਸ਼ੀਬਾ, ਜੋਰਾਈ, ਯਾਕਾਨ, ਜ਼ਿਆ ਅਤੇ ਏਬਰ ਕੁੱਲ ਸੱਤ।
14ਇਹ ਅਬੀਹਾਇਲ ਦੇ ਪੁੱਤਰ, ਹੂਰੀ ਦਾ ਪੁੱਤਰ, ਯਰੋਅਹ ਦਾ ਪੁੱਤਰ, ਗਿਲਆਦ ਦਾ ਪੁੱਤਰ, ਮੀਕਾਏਲ ਦਾ ਪੁੱਤਰ, ਯਸ਼ੀਸ਼ਈ ਦਾ ਪੁੱਤਰ, ਯਹਦੋ ਦਾ ਪੁੱਤਰ, ਬੂਜ਼ ਦਾ ਪੁੱਤਰ।
15ਅਬਦੀਏਲ ਦਾ ਪੁੱਤਰ, ਗੁਨੀ ਦਾ ਪੁੱਤਰ ਅਹੀ ਉਹਨਾਂ ਦੇ ਪਰਿਵਾਰ ਦਾ ਮੁਖੀਆ ਸੀ।
16ਗਾਦੀ ਗਿਲਆਦ ਵਿੱਚ, ਬਾਸ਼ਾਨ ਅਤੇ ਉਸ ਦੇ ਬਾਹਰਲੇ ਪਿੰਡਾਂ ਵਿੱਚ ਅਤੇ ਸ਼ਰੋਨ ਦੀਆਂ ਸਾਰੀਆਂ ਚਰਾਂਦਾਂ ਵਿੱਚ ਜਿੱਥੇ ਤੱਕ ਉਹ ਫੈਲੇ ਰਹਿੰਦੇ ਸਨ।
17ਇਹ ਸਭ ਯਹੂਦਾਹ ਦੇ ਰਾਜਾ ਯੋਥਾਮ ਅਤੇ ਇਸਰਾਏਲ ਦੇ ਰਾਜਾ ਯਾਰਾਬੁਆਮ ਦੇ ਰਾਜ ਦੌਰਾਨ ਵੰਸ਼ਾਵਲੀ ਵਿੱਚ ਦਰਜ ਕੀਤੇ ਗਏ ਸਨ।