14ਇਹ ਅਬੀਹਾਇਲ ਦੇ ਪੁੱਤਰ, ਹੂਰੀ ਦਾ ਪੁੱਤਰ, ਯਰੋਅਹ ਦਾ ਪੁੱਤਰ, ਗਿਲਆਦ ਦਾ ਪੁੱਤਰ, ਮੀਕਾਏਲ ਦਾ ਪੁੱਤਰ, ਯਸ਼ੀਸ਼ਈ ਦਾ ਪੁੱਤਰ, ਯਹਦੋ ਦਾ ਪੁੱਤਰ, ਬੂਜ਼ ਦਾ ਪੁੱਤਰ।
15ਅਬਦੀਏਲ ਦਾ ਪੁੱਤਰ, ਗੁਨੀ ਦਾ ਪੁੱਤਰ ਅਹੀ ਉਹਨਾਂ ਦੇ ਪਰਿਵਾਰ ਦਾ ਮੁਖੀਆ ਸੀ।
16ਗਾਦੀ ਗਿਲਆਦ ਵਿੱਚ, ਬਾਸ਼ਾਨ ਅਤੇ ਉਸ ਦੇ ਬਾਹਰਲੇ ਪਿੰਡਾਂ ਵਿੱਚ ਅਤੇ ਸ਼ਰੋਨ ਦੀਆਂ ਸਾਰੀਆਂ ਚਰਾਂਦਾਂ ਵਿੱਚ ਜਿੱਥੇ ਤੱਕ ਉਹ ਫੈਲੇ ਰਹਿੰਦੇ ਸਨ।
17ਇਹ ਸਭ ਯਹੂਦਾਹ ਦੇ ਰਾਜਾ ਯੋਥਾਮ ਅਤੇ ਇਸਰਾਏਲ ਦੇ ਰਾਜਾ ਯਾਰਾਬੁਆਮ ਦੇ ਰਾਜ ਦੌਰਾਨ ਵੰਸ਼ਾਵਲੀ ਵਿੱਚ ਦਰਜ ਕੀਤੇ ਗਏ ਸਨ।
18ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਕੋਲ 44,760 ਆਦਮੀ ਸਨ ਜੋ ਫ਼ੌਜੀ ਸੇਵਾ ਲਈ ਤਿਆਰ ਸਨ, ਜੋ ਢਾਲ਼ ਅਤੇ ਤਲਵਾਰ ਨੂੰ ਸੰਭਾਲ ਸਕਦੇ ਸਨ, ਜੋ ਧਨੁਸ਼ ਚਲਾ ਸਕਦੇ ਸਨ ਅਤੇ ਜੋ ਲੜਾਈ ਲਈ ਸਿਆਣੇ ਸਨ।