1 ਇਤਿਹਾਸ 5

ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਕੋਲ 44,760 ਆਦਮੀ ਸਨ ਜੋ ਫ਼ੌਜੀ ਸੇਵਾ ਲਈ ਤਿਆਰ ਸਨ, ਜੋ ਢਾਲ਼ ਅਤੇ ਤਲਵਾਰ ਨੂੰ ਸੰਭਾਲ ਸਕਦੇ ਸਨ, ਜੋ ਧਨੁਸ਼ ਚਲਾ ਸਕਦੇ ਸਨ ਅਤੇ ਜੋ ਲੜਾਈ ਲਈ ਸਿਆਣੇ ਸਨ।

1 Chronicles 5:18 (UKJV) The sons of Reuben, and the Gadites, and half the tribe of Manasseh, of valiant men, men able to bear buckler and sword, and to shoot with bow, and skilful in war, were four and forty thousand seven hundred and threescore, that went out to the war.

16ਗਾਦੀ ਗਿਲਆਦ ਵਿੱਚ, ਬਾਸ਼ਾਨ ਅਤੇ ਉਸ ਦੇ ਬਾਹਰਲੇ ਪਿੰਡਾਂ ਵਿੱਚ ਅਤੇ ਸ਼ਰੋਨ ਦੀਆਂ ਸਾਰੀਆਂ ਚਰਾਂਦਾਂ ਵਿੱਚ ਜਿੱਥੇ ਤੱਕ ਉਹ ਫੈਲੇ ਰਹਿੰਦੇ ਸਨ।

17ਇਹ ਸਭ ਯਹੂਦਾਹ ਦੇ ਰਾਜਾ ਯੋਥਾਮ ਅਤੇ ਇਸਰਾਏਲ ਦੇ ਰਾਜਾ ਯਾਰਾਬੁਆਮ ਦੇ ਰਾਜ ਦੌਰਾਨ ਵੰਸ਼ਾਵਲੀ ਵਿੱਚ ਦਰਜ ਕੀਤੇ ਗਏ ਸਨ।

18ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਕੋਲ 44,760 ਆਦਮੀ ਸਨ ਜੋ ਫ਼ੌਜੀ ਸੇਵਾ ਲਈ ਤਿਆਰ ਸਨ, ਜੋ ਢਾਲ਼ ਅਤੇ ਤਲਵਾਰ ਨੂੰ ਸੰਭਾਲ ਸਕਦੇ ਸਨ, ਜੋ ਧਨੁਸ਼ ਚਲਾ ਸਕਦੇ ਸਨ ਅਤੇ ਜੋ ਲੜਾਈ ਲਈ ਸਿਆਣੇ ਸਨ।

19ਉਹਨਾਂ ਨੇ ਹਗਰੀਆਂ, ਜੇਤੂਰ, ਨਫੀਸ਼ ਅਤੇ ਨੋਦਾਬ ਦੇ ਵਿਰੁੱਧ ਯੁੱਧ ਕੀਤਾ।

20ਉਹਨਾਂ ਦੇ ਲੜਨ ਵਿੱਚ ਉਹਨਾਂ ਦੀ ਸਹਾਇਤਾ ਹੋਈ ਅਤੇ ਪਰਮੇਸ਼ਵਰ ਨੇ ਹਗਰੀਆਂ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਕਰ ਦਿੱਤਾ ਕਿਉਂ ਜੋ ਉਹਨਾਂ ਨੇ ਲੜਾਈ ਦੇ ਸਮੇਂ ਉਸ ਦੀ ਦੁਹਾਈ ਦਿੱਤੀ। ਉਸਨੇ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ, ਕਿਉਂਕਿ ਉਹਨਾਂ ਨੇ ਉਸ ਵਿੱਚ ਭਰੋਸਾ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.