1 ਇਤਿਹਾਸ 5

ਉਹਨਾਂ ਦੇ ਲੜਨ ਵਿੱਚ ਉਹਨਾਂ ਦੀ ਸਹਾਇਤਾ ਹੋਈ ਅਤੇ ਪਰਮੇਸ਼ਵਰ ਨੇ ਹਗਰੀਆਂ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਕਰ ਦਿੱਤਾ ਕਿਉਂ ਜੋ ਉਹਨਾਂ ਨੇ ਲੜਾਈ ਦੇ ਸਮੇਂ ਉਸ ਦੀ ਦੁਹਾਈ ਦਿੱਤੀ। ਉਸਨੇ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ, ਕਿਉਂਕਿ ਉਹਨਾਂ ਨੇ ਉਸ ਵਿੱਚ ਭਰੋਸਾ ਕੀਤਾ ਸੀ।

1 Chronicles 5:20 (UKJV) And they were helped against them, and the Hagarites were delivered into their hand, and all that were with them: for they cried to God in the battle, and he was implored of them; because they put their trust in him.

18ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਕੋਲ 44,760 ਆਦਮੀ ਸਨ ਜੋ ਫ਼ੌਜੀ ਸੇਵਾ ਲਈ ਤਿਆਰ ਸਨ, ਜੋ ਢਾਲ਼ ਅਤੇ ਤਲਵਾਰ ਨੂੰ ਸੰਭਾਲ ਸਕਦੇ ਸਨ, ਜੋ ਧਨੁਸ਼ ਚਲਾ ਸਕਦੇ ਸਨ ਅਤੇ ਜੋ ਲੜਾਈ ਲਈ ਸਿਆਣੇ ਸਨ।

19ਉਹਨਾਂ ਨੇ ਹਗਰੀਆਂ, ਜੇਤੂਰ, ਨਫੀਸ਼ ਅਤੇ ਨੋਦਾਬ ਦੇ ਵਿਰੁੱਧ ਯੁੱਧ ਕੀਤਾ।

20ਉਹਨਾਂ ਦੇ ਲੜਨ ਵਿੱਚ ਉਹਨਾਂ ਦੀ ਸਹਾਇਤਾ ਹੋਈ ਅਤੇ ਪਰਮੇਸ਼ਵਰ ਨੇ ਹਗਰੀਆਂ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਕਰ ਦਿੱਤਾ ਕਿਉਂ ਜੋ ਉਹਨਾਂ ਨੇ ਲੜਾਈ ਦੇ ਸਮੇਂ ਉਸ ਦੀ ਦੁਹਾਈ ਦਿੱਤੀ। ਉਸਨੇ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ, ਕਿਉਂਕਿ ਉਹਨਾਂ ਨੇ ਉਸ ਵਿੱਚ ਭਰੋਸਾ ਕੀਤਾ ਸੀ।

21ਉਹਨਾਂ ਨੇ ਹਗਰੀਆਂ ਦੇ ਪਸ਼ੂਆਂ ਨੂੰ ਲੈ ਲਿਆ ਅਰਥਾਤ ਪੰਜਾਹ ਹਜ਼ਾਰ ਊਠ, ਦੋ ਲੱਖ ਪੰਜਾਹ ਹਜ਼ਾਰ ਭੇਡਾਂ ਅਤੇ ਦੋ ਹਜ਼ਾਰ ਗਧੇ। ਉਹਨਾਂ ਨੇ ਇੱਕ ਲੱਖ ਲੋਕਾਂ ਨੂੰ ਬੰਦੀ ਬਣਾ ਲਿਆ,

22ਅਤੇ ਹੋਰ ਬਹੁਤ ਸਾਰੇ ਮਾਰੇ ਗਏ ਕਿਉਂਕਿ ਲੜਾਈ ਪਰਮੇਸ਼ਵਰ ਦੀ ਸੀ ਅਤੇ ਉਹਨਾਂ ਨੇ ਗ਼ੁਲਾਮੀ ਤੱਕ ਜ਼ਮੀਨ ਉੱਤੇ ਕਬਜ਼ਾ ਕਰ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.