1 ਇਤਿਹਾਸ 5

ਉਹਨਾਂ ਨੇ ਹਗਰੀਆਂ ਦੇ ਪਸ਼ੂਆਂ ਨੂੰ ਲੈ ਲਿਆ ਅਰਥਾਤ ਪੰਜਾਹ ਹਜ਼ਾਰ ਊਠ, ਦੋ ਲੱਖ ਪੰਜਾਹ ਹਜ਼ਾਰ ਭੇਡਾਂ ਅਤੇ ਦੋ ਹਜ਼ਾਰ ਗਧੇ। ਉਹਨਾਂ ਨੇ ਇੱਕ ਲੱਖ ਲੋਕਾਂ ਨੂੰ ਬੰਦੀ ਬਣਾ ਲਿਆ,

1 Chronicles 5:21 (UKJV) And they took away their cattle; of their camels fifty thousand, and of sheep two hundred and fifty thousand, and of asses two thousand, and of men an hundred thousand.

19ਉਹਨਾਂ ਨੇ ਹਗਰੀਆਂ, ਜੇਤੂਰ, ਨਫੀਸ਼ ਅਤੇ ਨੋਦਾਬ ਦੇ ਵਿਰੁੱਧ ਯੁੱਧ ਕੀਤਾ।

20ਉਹਨਾਂ ਦੇ ਲੜਨ ਵਿੱਚ ਉਹਨਾਂ ਦੀ ਸਹਾਇਤਾ ਹੋਈ ਅਤੇ ਪਰਮੇਸ਼ਵਰ ਨੇ ਹਗਰੀਆਂ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਉਹਨਾਂ ਦੇ ਹੱਥਾਂ ਵਿੱਚ ਕਰ ਦਿੱਤਾ ਕਿਉਂ ਜੋ ਉਹਨਾਂ ਨੇ ਲੜਾਈ ਦੇ ਸਮੇਂ ਉਸ ਦੀ ਦੁਹਾਈ ਦਿੱਤੀ। ਉਸਨੇ ਉਹਨਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ, ਕਿਉਂਕਿ ਉਹਨਾਂ ਨੇ ਉਸ ਵਿੱਚ ਭਰੋਸਾ ਕੀਤਾ ਸੀ।

21ਉਹਨਾਂ ਨੇ ਹਗਰੀਆਂ ਦੇ ਪਸ਼ੂਆਂ ਨੂੰ ਲੈ ਲਿਆ ਅਰਥਾਤ ਪੰਜਾਹ ਹਜ਼ਾਰ ਊਠ, ਦੋ ਲੱਖ ਪੰਜਾਹ ਹਜ਼ਾਰ ਭੇਡਾਂ ਅਤੇ ਦੋ ਹਜ਼ਾਰ ਗਧੇ। ਉਹਨਾਂ ਨੇ ਇੱਕ ਲੱਖ ਲੋਕਾਂ ਨੂੰ ਬੰਦੀ ਬਣਾ ਲਿਆ,

22ਅਤੇ ਹੋਰ ਬਹੁਤ ਸਾਰੇ ਮਾਰੇ ਗਏ ਕਿਉਂਕਿ ਲੜਾਈ ਪਰਮੇਸ਼ਵਰ ਦੀ ਸੀ ਅਤੇ ਉਹਨਾਂ ਨੇ ਗ਼ੁਲਾਮੀ ਤੱਕ ਜ਼ਮੀਨ ਉੱਤੇ ਕਬਜ਼ਾ ਕਰ ਲਿਆ।

23ਮਨੱਸ਼ੇਹ ਦੇ ਅੱਧੇ ਗੋਤ ਦੇ ਲੋਕ ਬਹੁਤ ਸਨ। ਉਹ ਬਾਸ਼ਾਨ ਤੋਂ ਲੈ ਕੇ ਬਆਲ ਹਰਮੋਨ, ਯਾਨੀ ਸਨੀਰ (ਹਰਮੋਨ ਪਰਬਤ) ਤੱਕ ਦੇਸ ਵਿੱਚ ਵੱਸ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.