1 ਇਤਿਹਾਸ 5

ਮਨੱਸ਼ੇਹ ਦੇ ਅੱਧੇ ਗੋਤ ਦੇ ਲੋਕ ਬਹੁਤ ਸਨ। ਉਹ ਬਾਸ਼ਾਨ ਤੋਂ ਲੈ ਕੇ ਬਆਲ ਹਰਮੋਨ, ਯਾਨੀ ਸਨੀਰ (ਹਰਮੋਨ ਪਰਬਤ) ਤੱਕ ਦੇਸ ਵਿੱਚ ਵੱਸ ਗਏ।

1 Chronicles 5:23 (UKJV) And the children of the half tribe of Manasseh dwelt in the land: they increased from Bashan unto Baalhermon and Senir, and unto mount Hermon.

21ਉਹਨਾਂ ਨੇ ਹਗਰੀਆਂ ਦੇ ਪਸ਼ੂਆਂ ਨੂੰ ਲੈ ਲਿਆ ਅਰਥਾਤ ਪੰਜਾਹ ਹਜ਼ਾਰ ਊਠ, ਦੋ ਲੱਖ ਪੰਜਾਹ ਹਜ਼ਾਰ ਭੇਡਾਂ ਅਤੇ ਦੋ ਹਜ਼ਾਰ ਗਧੇ। ਉਹਨਾਂ ਨੇ ਇੱਕ ਲੱਖ ਲੋਕਾਂ ਨੂੰ ਬੰਦੀ ਬਣਾ ਲਿਆ,

22ਅਤੇ ਹੋਰ ਬਹੁਤ ਸਾਰੇ ਮਾਰੇ ਗਏ ਕਿਉਂਕਿ ਲੜਾਈ ਪਰਮੇਸ਼ਵਰ ਦੀ ਸੀ ਅਤੇ ਉਹਨਾਂ ਨੇ ਗ਼ੁਲਾਮੀ ਤੱਕ ਜ਼ਮੀਨ ਉੱਤੇ ਕਬਜ਼ਾ ਕਰ ਲਿਆ।

23ਮਨੱਸ਼ੇਹ ਦੇ ਅੱਧੇ ਗੋਤ ਦੇ ਲੋਕ ਬਹੁਤ ਸਨ। ਉਹ ਬਾਸ਼ਾਨ ਤੋਂ ਲੈ ਕੇ ਬਆਲ ਹਰਮੋਨ, ਯਾਨੀ ਸਨੀਰ (ਹਰਮੋਨ ਪਰਬਤ) ਤੱਕ ਦੇਸ ਵਿੱਚ ਵੱਸ ਗਏ।

24ਇਹ ਉਹਨਾਂ ਦੇ ਘਰਾਣਿਆਂ ਦੇ ਮੁਖੀਏ ਸਨ: ਏਫਰ, ਈਸ਼ੀ, ਅਲੀਏਲ, ਅਜ਼ਰੀਏਲ, ਯਿਰਮਿਯਾਹ, ਹੋਦਵਯਾਹ ਅਤੇ ਯਹਦੀਏਲ। ਉਹ ਬਹਾਦਰ ਯੋਧੇ, ਪ੍ਰਸਿੱਧ ਆਦਮੀ ਅਤੇ ਆਪਣੇ ਪਰਿਵਾਰਾਂ ਦੇ ਮੁਖੀ ਸਨ।

25ਪਰ ਉਹ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਨਾਲ ਬੇਵਫ਼ਾ ਸਨ ਅਤੇ ਆਪਣੇ ਆਪ ਨੂੰ ਦੇਸ ਦੇ ਲੋਕਾਂ ਦੇ ਦੇਵਤਿਆਂ ਦੇ ਅੱਗੇ ਵੇਸਵਾ ਕਰਦੇ ਸਨ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਉਹਨਾਂ ਦੇ ਅੱਗੇ ਨਾਸ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.